ਚੰਡੀਗੜ੍ਹ, 16 ਫਰਵਰੀ 2023: ਜ਼ਿਲ੍ਹਾ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਸਥਿਤ ਇਕ ਪੰਜਾਬ ਨੈਸ਼ਨਲ ਬੈਂਕ (Punjab National Bank) ਵਿਚ ਫ਼ਿਲਮੀ ਸਟਾਈਲ ’ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ । ਐਕਟਿਵਾ ‘ਤੇ ਆਏ ਇਨ੍ਹਾਂ ਦੋ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਅੰਦਰ ਵੜਦਿਆਂ ਹੀ ਸਟਾਫ ਤੇ ਹੋਰ ਗਾਹਕਾਂ ਨੂੰ ਬੰਧਕ ਬਣਾ ਲਿਆ |ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਵਿਚ ਦੋ ਨਕਾਬਪੋਸ਼ ਲੁਟੇਰੇ ਦਾਖ਼ਲ ਹੋਏ ਅਤੇ ਬੈਂਕ ਵਿਚੋਂ ਕਰੀਬ 22 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਬਾਹਰ ਲੱਗੇ ਸੀ.ਸੀ.ਟੀ.ਵੀ. ਫ਼ੁਟੇਜ ਦੇ ਅਧਾਰ ’ਤੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ |
ਫਰਵਰੀ 23, 2025 10:04 ਬਾਃ ਦੁਃ