Amritsar : ਨਿੱਕੇ ਬੱਚੇ ਸਾਹਮਣੇ ਮਾਂ ਦਾ ਸ਼ਰੇਆਮ ਕ.ਤ.ਲ

12 ਅਕਤੂਬਰ 2204: ਅੰਮ੍ਰਿਤਸਰ ਦੇ ਗ੍ਰੀਨ ਫੀਲਡ ਇਲਾਕੇ ਦੇ ਵਿੱਚ ਇੱਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਨਾਂ ਰੀਤੂ ਹੈ ਤੇ ਉਸਦੇ ਵਿਆਹਨੂੰ 10 ਸਾਲ ਹੋ ਚੱਲੇ ਹਨ, ਤੇ ਉਸਦਾ ਇੱਕ ਅੱਠ ਸਾਲ ਦਾ ਬੇਟਾ ਵੀ ਹੈ ਤੇ ਉਸ ਦੇ ਸੋਹਰੇ ਪਰਿਵਾਰ ਦੇ ਵੱਲੋਂ ਆਏ ਦਿਨ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕਈ ਵਾਰ ਪਰਿਵਾਰਿਕ ਮੈਂਬਰਾਂ ਬਹਿ ਕੇ ਇਹਨਾਂ ਦਾ ਰਾਜੀਨਾਮਾ ਵੀ ਕਰਵਾਇਆ ਸੀ, ਪਰ ਘਰ ਵਿੱਚ ਕਲੇਸ਼ ਚਲਦਾ ਰਹਿੰਦਾ ਸੀ ਤੇ ਅੱਜ ਸਵੇਰੇ ਤੜਕਸਾਰ, ਉਸ ਦੇ ਪਤੀ ਵੱਲੋਂ ਉਸ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ।

 

ਉੱਥੇ ਹੀ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਜਿਸ ਬੇਟੇ ਨੇ ਜਨਮ ਲਿਆ ਸੀ ਉਹ ਬੇਟਾ ਅਪੰਗ ਹੋਣ ਕਰਕੇ ਉਹਨਾਂ ਦੀ ਬੇਟੀ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਆਏ ਦਿਨ ਉਸਦਾ ਦਿਓਰ ਅਤੇ ਸੋਹਰਾ ਵੀ ਉਸ ਨਾਲ ਕੁੱਟਮਾਰ ਤੇ ਤੰਗ ਪਰੇਸ਼ਾਨ ਕਰਦੇ ਸਨ। ਜਿਸ ਦੇ ਚਲਦੇ ਅੱਜ ਸਵੇਰੇ ਉਸ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਉੱਥੇ ਪੀੜਿਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਕਿਸੇ ਹੋਰ ਲੜਕੀ ਦੀ ਜ਼ਿੰਦਗੀ ਬਰਬਾਦ ਨਾ ਕਰ ਸਕਣ। ਉੱਥੇ ਹੀ ਮ੍ਰਿਤਕਾ ਦੇ ਮਾਸੂਮ ਬੇਟੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦੀ ਮੰਮੀ ਦੇ ਨਾਲ ਰੋਜ਼ ਕੁੱਟਮਾਰ ਕੀਤੀ ਜਾਂਦੀ ਸੀ ਅੱਜ ਸਵੇਰੇ ਵੀ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸਦੇ ਪਾਪਾ ਵੱਲੋਂ ਉਹਦੀ ਮੰਮੀ ਨੂੰ ਚਾਕੂ ਮਾਰ ਦਿੱਤਾ ਗਿਆ ।

ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗ੍ਰੀਨ ਫੀਲਡ ਇਲਾਕੇ ਦੇ ਵਿੱਚ ਰੀਤੂ ਨਾਂ ਦੀ ਇੱਕ ਔਰਤ ਦਾ ਕਤਲ ਹੋ ਗਿਆ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਜਾਂ ਕੀਤੀ ਜਾ ਰਹੀ ਹੈ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ

ਰਿਪੋਰਟਰ: ਮੁਕੇਸ਼ ਮਹਿਰਾ

ਵਿਦੇਸ਼

Scroll to Top