ਅੰਮ੍ਰਿਤਸਰ 16 ਮਾਰਚ 2024: ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ | ਉੱਥੇ ਹੀ ਪੰਜਾਬ ਦੇ ਪੁਲਿਸ ਵੱਲੋਂ ਵੀ ਸ਼ਾਤਿਰ ਚੋਰਾਂ (thieves) ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਲੜੀ ਦੇ ਤਹਿਤ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ 18 ਦੇ ਕਰੀਬ ਗੱਡੀਆਂ ਚੋਰੀ ਕਰਨ ਵਾਲੇ ਅੱਠ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਹਾਲਾਂਕਿ ਇਹਨਾਂ ਚੋਰਾਂ ਵੱਲੋਂ ਗੱਡੀਆਂ ਚੋਰੀ ਕਰਨ ਤੋਂ ਬਾਅਦ ਇਸ ਦੇ ਸਪੇਅਰ ਪਾਰਟ ਨੂੰ ਅਤੇ ਇਸ ਦੇ ਪਾਰਟਸ ਨੂੰ ਵੇਚ ਦਿੱਤਾ ਜਾਂਦਾ ਸੀ ਉਥੇ ਹੀ ਪੁਲਿਸ ਅਧਿਕਾਰੀ ਦੇ ਮੁਤਾਬਕ ਇਹਨਾਂ ਵੱਲੋਂ 18 ਦੇ ਕਰੀਬ ਗੱਡੀਆਂ ਚੋਰੀ ਕੀਤੀਆਂ ਗਈਆਂ ਹਨ ਅਤੇ ਦੇਰ ਰਾਤ ਇਹਨਾਂ ਵੱਲੋਂ ਪਹਿਲਾਂ ਰੇਕੀ ਕਰਕੇ ਗੱਡੀਆਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹਨਾਂ ਦੇ ਸਾਰੇ ਹੀ ਸ਼ਾਤਿਰ ਚੋਰਾਂ ਨੂੰ ਅਤੇ ਇਹਨਾਂ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਬਹੁਤ ਸਾਰੀਆਂ ਗੱਡੀਆਂ ਚੋਰੀ ਹੋਣ ਦੀਆਂ ਵਾਰਦਾਤਾਂ ਦੀ ਸੂਚਨਾ ਪ੍ਰਾਪਤ ਹੋਈਆਂ | ਇਹ ਗੱਡੀਆਂ ਖਾਸ ਤੌਰ ‘ਤੇ ਛੋਟੀ ਗੱਡੀਆਂ ਮੰਨੀਆਂ ਜਾ ਰਹੀਆਂ ਸਨ। ਹੁਣ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਅੱਠ ਦੇ ਕਰੀਬ ਸ਼ਾਤਿਰ ਚੋਰਾਂ (thieves) ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨਾਂ ਵੱਲੋਂ ਇਹ ਗੱਡੀਆਂ ਦੇ ਸਪੇਅਰ ਪਾਰਟ ਨੂੰ ਦੁਕਾਨਾਂ ਤੇ ਵੇਚਿਆ ਜਾਂਦਾ ਸੀ ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਲੰਮੇ ਚਿਰ ਤੋਂ ਇਹਨਾਂ ਦੀ ਭਾਲ ਕਰ ਰਹੇ ਸੀ ਅਤੇ ਸਾਨੂੰ ਸੂਚਨਾ ਪ੍ਰਾਪਤ ਹੋਈ ਇੱਕ ਗਿਰੋਹ ਕਾਫ਼ੀ ਸਰਗਰਮ ਹੈ, ਜਿਹਨਾਂ ਵੱਲੋਂ ਇੱਕ ਮਹੀਨੇ ਦੇ ਵਿੱਚ 18 ਗੱਡੀਆਂ ਚੋਰੀ ਕੀਤੀਆਂ ਗਈਆਂ ਹਨ |
ਉਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਕੋਈ ਵੀ ਨਸ਼ੇ ਤੇ ਆਦੀ ਨਹੀਂ ਸਨ ਲੇਕਿਨ ਇਹਨਾਂ ‘ਚ ਤਕਰੀਬਨ ਜਿੰਨੇ ਵੀ ਚੋਰ ਹਨ ਉਹ ਛੋਟੀਆਂ ਮੋਟੀਆਂ ਦੁਕਾਨਾਂ ‘ਤੇ ਕੰਮ ਕਰਕੇ ਆਪਣਾ ਰੋਜ਼ੀ ਰੋਟੀ ਕਮਾਉਂਦੇ ਸਨ। ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਵੀ ਚੈੱਕ ਕਰ ਰਹੇ ਹਾਂ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਦੋਂ ਇਹਨਾਂ ਦੀ ਗੋਦਾਮ ਦੇ ਵਿੱਚ ਜਾਂਚ ਕੀਤੀ ਗਈ ਤਾਂ 18 ਗੱਡੀਆਂ ਦੇ ਸਪੇਅਰ ਪਾਰਟ ਬਰਾਮਦ ਕੀਤੇ ਗਏ । ਇਹਨਾਂ ਵੱਲੋਂ ਆਪਣੇ ਆਪ ਨੂੰ ਰਿਕਵਰੀ ਏਜੇਂਟ ਦੱਸ ਕੇ ਗੱਡੀਆਂ ਡੈਮੇਜ ਕਰਨ ਦੀ ਗੱਲ ਕਹੀ ਗਈ ਸੀ।