*ਦੂਸਰੇ ਕੇਸ ਵਿੱਚ 20 ਤੋਂ ਵੱਧ ਸਨੈਚਿੰਗਾਂ ਕਰਨ ਵਾਲੇ ਦੋਸ਼ੀਆਂ ਨੂੰ ਕੀਤਾ ਗ੍ਰਫਤਾਰ
ਅੰਮ੍ਰਿਤਸਰ 10 ਸਤੰਬਰ 2024: ਅੰਮ੍ਰਿਤਸਰ ਜਿੱਥੇ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ ਉਥੇ ਹੀ ਸ਼ਰਧਾਲੂਆਂ ਨੂੰ ਸੋਫਟ ਟਾਰਗਟ ਬਣਾਉਣ ਵਾਸਤੇ ਸਨੈਚਰ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਉੱਥੇ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਲੱਗਦੇ ਕਈ ਥਾਵਾਂ ਤੇ ਲੋਕ ਜਦੋਂ ਮੋਟਰਸਾਈਕਲ ਆਪਣਾ ਬਾਹਰ ਲਗਾ ਕੇ ਜਾਂਦੇ ਹਨ ਤਾਂ ਚੋਰ ਇਸ ਨੂੰ ਅਪਣਾ ਨਿਸ਼ਾਨਾ ਬਣਾ ਲੈਂਦੇ ਹਨ|
ਅੰਮ੍ਰਿਤਸਰ ਦੀ ਪੁਲਿਸ ਵੱਲੋਂ ਵੀ ਮੁਸਤੈਦੀ ਵਿਖਾਉਂਦੇ ਹੋਏ 29 ਦੇ ਕਰੀਬ ਮੋਟਰਸਾਈਕਲ ਅਤੇ ਸਕੂਟੀਆਂ ਬਰਾਮਦ ਕੀਤੀਆਂ ਗਈਆਂ ਹਨ। ਹਾਲਾਂਕਿ ਅੰਮ੍ਰਿਤਸਰ ਦੇ ਡੀਸੀਪੀ ਦਾ ਇਹ ਵੀ ਕਹਿਣਾ ਹੈ ਕਿ ਇਹ ਅਲੱਗ- ਅਲੱਗ ਜਗ੍ਹਾ ਦੇ ਉੱਤੋਂ ਚੋਰੀ ਕੀਤੀਆਂ ਗਈਆਂ ਸਕੂਟੀਆਂ ਹਨ, ਉਥੇ ਹੀ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਇੱਕ ਹੋਰ ਕੇਸ ਟਰੇਸ ਕਰਦੇ ਹੋਏ 20 ਤੋਂ ਵੱਧ ਹੋਈਆਂ ਸਨੈਚਿੰਗਾਂ ਨੂੰ ਲੈ ਕੇ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੈਂਟਰ ਹਲਕੇ ਦੇ ਵਿੱਚ ਏਸੀਪੀ ਗਗਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਹੀ ਇਹ ਸਾਰੇ ਮੋਟਰਸਾਈਕਲ ਅਤੇ ਸਕੂਟੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਇਹ ਜਿਆਦਾਤਰ ਅੰਮ੍ਰਿਤਸਰ ਦੇ ਸੈਂਟਰ ਹਲਕੇ ਨੂੰ ਹੀ ਟਾਰਗੇਟ ਕਰਦੇ ਸਨ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਹਰਪ੍ਰੀਤ ਸਿੰਘ ਮੰਡੇਲ ਨੇ ਦੱਸਿਆ ਕਿ 20 ਦੇ ਬਾਅਦ ਸਾਨੂੰ ਸਨੈਚਿੰਗ ਦਾ ਕੇਸ ਅੰਮ੍ਰਿਤਸਰ ਦੇ ਵਿੱਚ ਸਾਹਮਣੇ ਦੇਖਣ ਨੂੰ ਮਿਲਿਆ ਸੀ ਜਿਸ ਨੂੰ ਲੈ ਕੇ ਅਸੀਂ ਉਹ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਨਾਂ ਵੱਲੋਂ ਇਸ ਸਨੈਚਿੰਗ ਦੀਆਂ ਵਾਰਦਾਤਾਂ ਕੀਤੀਆਂ ਜਾਂਦੀਆਂ ਸਨ ਉਹਨਾਂ ਨੇ ਕਿਹਾ ਕਿ ਇਹ ਨਸ਼ੇ ਦੇ ਆਦੀ ਹਨ ਅਤੇ ਜਦੋਂ ਤੋੜ ਲੱਗਦੀ ਸੀ ਉਸ ਵੇਲੇ ਇਹ ਨਸ਼ੇ ਦੀ ਪੂਰਤੀ ਕਰਨ ਵਾਸਤੇ ਲੋਕਾਂ ਕੋਲੋਂ ਮੋਬਾਈਲ ਅਤੇ ਉਨਾਂ ਦੀ ਕੀਮਤੀ ਚੀਜ਼ਾਂ ਖੋ ਲੈਂਦੇ ਸਨ। ਪੁਲਿਸ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਨੈਚਿੰਗ ਅਤੇ ਮੋਟਰਸਾਈਕਲ ਚੋਰੀ ਨਹੀਂ ਹੋਣ ਦਵਾਂਗੇ ਅਤੇ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਲੋਕ ਇੱਥੇ ਪਹੁੰਚਣ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨ|
( ਰਿਪੋਰਟਰ – ਮੁਕੇਸ਼ ਮਹਿਰਾ)