Travel agents

ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਅੰਤਰਰਾਜੀ ਹਥਿਆਰ ਰੈਕੇਟ ਦਾ ਪਰਦਾਫਾਸ਼, ਅਸਲੇ ਸਣੇ ਤਿੰਨ ਜਣੇ ਕਾਬੂ

ਅੰਮ੍ਰਿਤਸਰ, 16 ਜੁਲਾਈ 2024: ਅੰਮ੍ਰਿਤਸਰ (Amritsar police) ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇੱਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ | ਫੜੇ ਗਏ ਵਿਅਕਤੀਆਂ ਦੀ ਪਛਾਣ ਸੁਖਦੇਵ ਸਿੰਘ ਉਰਫ ਮੱਟੂ, ਪ੍ਰਭਜੋਤ ਸਿੰਘ ਅਤੇ ਸਾਹਿਲ ਕੁਮਾਰ ਵਜੋਂ ਹੋਈ ਹੈ | ਇਹ ਤਿੰਨੇ ਜਣੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਹਨ | ਇਨ੍ਹਾਂ ਤੋਂ ਪੁਲਿਸ ਨੇ .32 ਬੋਰ ਦੇ ਤਿੰਨ ਪਿਸਤੌਲਾਂ, ਤਿੰਨ ਮੈਗਜ਼ੀਨ ਅਤੇ ਛੇ ਜਿੰਦਾ ਕਾਰਤੂਸ ਬ੍ਰਾਮਦ ਕੀਤੇ ਹਨ |

ਡੀਜੀਪੀ ਗੌਰਵ ਯਾਦਵ ਦੇ ਇਨ੍ਹਾਂ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਡੀਲਰਾਂ ਤੋਂ ਹਥਿਆਰ ਖਰੀਦੇ ਅਤੇ ਗੁਰੂ ਤੇਗ ਬਹਾਦਰ ਮਾਰਕੀਟ ਦੇ ਇਲਾਕੇ ‘ਚ ਕਿਸੇ ਨੂੰ ਪਹੁੰਚਾਈ ਜਾਣੀ ਸੀ | ਇਨ੍ਹਾਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ | ਪੁਲਿਸ ਇਨ੍ਹਾਂ ਦੇ ਪਿਛਲੇ ਸਬੰਧਾਂ ਦੀ ਜਾਂਚ ਕਰ ਰਹੀ ਹੈ ਰਹੀ ਹੈ |

Scroll to Top