ਅੰਮ੍ਰਿਤਸਰ 9 ਜਨਵਰੀ 2024: ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇੱਕ ਹੋਰ ਪ੍ਰੈਸ ਵਾਰਤਾ ਦੌਰਾਨ ਯੂਐਸ ਅਧਾਰਿਤ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ | ਇਸ ਵਿੱਚ ਜਾਣਕਾਰੀ ਦਿੰਦੇ ਹੋਏ ਸੀਪੀ ਭੁੱਲਰ ਨੇ ਦੱਸਿਆ ਕਿ 36 ਸਾਲ ਦਾ ਪਿੰਡ ਰਾਮਾ ਬਧਨੀਕਲਾਂ ਜ਼ਿਲਾ ਮੋਗਾ ਦਾ ਵਸਨੀਕ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਜਿਸ ਨੂੰ ਕਿ ਥਾਣਾ ਈ ਡਿਵੀਜ਼ਨ ਦੀ ਪੁਲਿਸ ਵੱਲੋਂ ਹਰਿਮੰਦਰ ਸਾਹਿਬ ਦੇ ਨਜ਼ਦੀਕ ਮੋਚੀ ਬਾਜ਼ਾਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ | ਜਿਸ ਕੋਲੋਂ 3 ਲੱਖ ਰੁਪਏ ਡਰੱਗ (drug) ਮਨੀ ਅਤੇ ਡੇਢ ਕਿੱਲੋ ਹੀਰੋਇਨ ਬਰਾਮਦ ਕੀਤੀ ਗਈ ਹੈ |
ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਇੱਕ ਨਵਾਂ ਨੈਟਵਰਕ ਹੈ, ਜਿਸ ਵਿੱਚ ਮਨਦੀਪ ਸਿੰਘ ਨਾਮਕ ਸਮਗਲਰ ਜੋ ਕਿ ਪਿੰਡ ਰਾਮਾ ਥਾਣਾ ਬਦਨੀਕਲਾਂ ਦਾ ਹੀ ਰਹਿਣ ਵਾਲਾ ਹੈ ਵੱਲੋਂ ਆਪਣੇ ਹੀ ਪਿੰਡ ਦੇ ਨੌਜਵਾਨ ਨੂੰ ਜੋ ਕਿ ਕੰਬਾਈਨ ਡਰਾਈਵਰ ਦਾ ਕੰਮ ਕਰਦਾ ਹੈ ਆਪਣੇ ਜਾਲ ਵਿੱਚ ਫਸਾ ਕੇ ਉਸ ਨੂੰ ਹੀਰੋਇਨ ਦੇ ਕੰਮ ਵਿੱਚ ਲਾਇਆ ਗਿਆ ਹੈ
ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਯੂਐਸ ਅਧਾਰਤ ਮਨੂ ਮਹਾਵਾ ਦੇ ਮੈਂਬਰ ਫੜੇ ਗਏ ਸਨ ਜਿਨਾਂ ਕੋਲੋਂ ਭਾਰੀ ਮਾਤਰਾ ਵਿੱਚ ਹੀਰੋਇਨ (drug) ਬਰਾਮਦ ਕੀਤੀ ਗਈ ਹੈ ਅਤੇ ਹੁਣ ਇੱਕ ਹੋਰ ਨਵਾਂ ਯੂਐਸ ਅਧਾਰਿਤ ਸਮਗਲਰ ਦਾ ਨੈਟਵਰਕ ਸਾਹਮਣੇ ਆਇਆ ਹੈ | ਜਿਸ ਦੀ ਤਫਤੀਸ਼ ਚੱਲ ਰਹੀ ਹੈ ਉਹਨਾਂ ਕਿਹਾ ਕਿ ਹੇਰੋਇਨ ਕਿੱਥੇ ਵੇਚਣ ਜਾ ਰਿਹਾ ਸੀ ਜਾਂ ਫਿਰ ਇਸ ਨੇ ਹੀਰੋਇਨ ਕਿਸੇ ਕੋਲੋਂ ਖਰੀਦੀ ਸੀ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਹ ਪੈਸੇ ਕਿਸ ਨੇ ਹੈਰੋਇਨ ਵੇਚ ਕੇ ਲਏ ਜਾਂ ਫਿਰ ਇਹ ਹੀਰੋਇਨ ਖਰੀਦਣ ਲਈ ਇਸ ਪੈਸੇ ਦਾ ਇਸਤੇਮਾਲ ਕਰਨ ਵਾਲਾ ਸੀ |
ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਇਸ ਨੂੰ ਇੱਕ ਵੱਡੀ ਕਾਮਯਾਬੀ ਮੰਨ ਰਹੀ ਹੈ। ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਏਡੀਸੀਪੀ ਵਨ ਡਾਕਟਰ ਮਹਿਤਾਬ ਐਸਐਚ ਓਈ ਡਿਵੀਜ਼ਨ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਅਤੇ ਚੌਂਕੀ ਇੰਚਾਰਜ ਗਲਿਆਰਾ ਸਬ ਇੰਸਪੈਕਟਰ ਪਰਮਜੀਤ ਸਿੰਘ ਅਤੇ ਹੋਰ ਅਮਲੇ ਵੱਲੋਂ ਇਸ ਸਾਰੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਹੈ।