July 7, 2024 1:53 pm
ਬਜ਼ੁਰਗ

ਅੰਮ੍ਰਿਤਸਰ ਪੁਲਿਸ ਵੱਲੋਂ ਬਜ਼ੁਰਗ ਦੇ ਕਤਲ ਮਾਮਲੇ ‘ਚ ਦੋ ਜਣੇ ਗ੍ਰਿਫਤਾਰ, 8 ਹਜ਼ਾਰ ਰੁਪਏ ਲੁੱਟਣ ਲਈ ਵਾਰਦਾਤ ਨੂੰ ਦਿੱਤਾ ਅੰਜ਼ਾਮ

ਚੰਡੀਗੜ੍ਹ, 1 ਮਾਰਚ 2024: ਅੰਮ੍ਰਿਤਸਰ ਗੋਪਾਲ ਮੰਦਿਰ ਨੇੜੇ ਇੱਕ 70 ਸਾਲਾ ਬਜ਼ੁਰਗ ਵਿਅਕਤੀ ਦੇ ਕਤਲ ਮਾਮਲੇ ਵਿੱਚ ਪੁਲਿਸ (Amritsar police) ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਸਿਰਫ਼ 8 ਹਜ਼ਾਰ ਰੁਪਏ ਲੁੱਟਣ ਲਈ ਵਾਰਦਾਤ ਨੂੰ ਅੰਜ਼ਾਮ ਦਿੱਤਾ। ਮ੍ਰਿਤਕ ਘਰ ‘ਚ ਇਕੱਲਾ ਰਹਿੰਦਾ ਸੀ। ਬਜ਼ੁਰਗ ਦੀ ਮ੍ਰਿਤਕ ਦੇਹ ਘਰ ਦੇ ਅੰਦਰ ਇਕ ਕਮਰੇ ਵਿਚ ਫਰਸ਼ ‘ਤੇ ਹੱਥ-ਮੂੰਹ ਬੰਨ੍ਹੀ ਹੋਈ ਮਿਲੀ। ਮ੍ਰਿਤਕ ਦੀ ਪਛਾਣ 78 ਸਾਲਾ ਵਿਜੇ ਖੰਨਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਮ੍ਰਿਤਕ ਬਜ਼ੁਰਗ ਵਿਜੇ ਖੰਨਾ ਦੀ ਭੈਣ ਨੀਲਮ ਖੰਨਾ ਅਨੁਸਾਰ ਉਸ ਦਾ ਭਰਾ ਵਿਜੇ ਖੰਨਾ (ਮ੍ਰਿਤਕ) ਘਰ ਵਿੱਚ ਇਕੱਲਾ ਰਹਿੰਦਾ ਸੀ, ਉਸ ਦੇ ਬੱਚੇ ਵਿਦੇਸ਼ ਅਤੇ ਚੰਡੀਗੜ੍ਹ ਵਿੱਚ ਰਹਿੰਦੇ ਹਨ। ਨੀਲਮ ਨੇ ਦੱਸਿਆ ਕਿ 29-02-2024 ਨੂੰ ਸਵੇਰੇ ਕਰੀਬ 7:30 ਵਜੇ ਉਸ ਨੂੰ ਚੰਡੀਗੜ੍ਹ ਰਹਿੰਦੇ ਮ੍ਰਿਤਕ ਵਿਜੇ ਖੰਨਾ ਦੇ ਪੁੱਤਰ ਵਨੀਤ ਖੰਨਾ ਦਾ ਫੋਨ ਆਇਆ ਕਿ ਉਸ ਦੇ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਵਿਜੇ ਖੰਨਾ ਜ਼ਖਮੀ ਹੋ ਗਏ ਹਨ।

ਜਿਸ ‘ਤੇ ਪੀੜਤ ਨੀਲਮ ਖੰਨਾ ਆਪਣੇ ਭਰਾ ਵਿਜੇ ਖੰਨਾ ਦੇ ਘਰ ਪਹੁੰਚੀ ਪਰ ਘਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਦੀ ਮੱਦਦ ਨਾਲ ਉਹ ਘਰ ਦੇ ਮੁੱਖ ਗੇਟ ‘ਤੇ ਚੜ੍ਹ ਕੇ ਅੰਦਰ ਚਲੇ ਗਏ | ਭਰਾ ਵਿਜੇ ਖੰਨਾ ਦੀ ਲਾਸ਼ ਘਰ ਦੇ ਅੰਦਰ ਇਕ ਕਮਰੇ ‘ਚ ਫਰਸ਼ ‘ਤੇ ਬੈੱਡ ‘ਤੇ ਹੱਥ-ਮੂੰਹ ਬੰਨ੍ਹੀ ਹੋਈ ਮਿਲੀ ਸੀ ।