ਚੰਡੀਗੜ੍ਹ, 11 ਮਾਰਚ 2024: ਅੰਮ੍ਰਿਤਸਰ ਪੁਲਿਸ ਅਤੇ ਫੌਜ ਦੇ ਸਾਂਝੇ ਆਪਰੇਸ਼ਨ ਤਹਿਤ ਇੱਕ ਫਰਜ਼ੀ ਫੌਜੀ ਅਫਸਰ (fake Army officer) ਨੂੰ ਗ੍ਰਿਫਤਾਰ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਕਈ ਆਰਮੀ ਰੈਂਕ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਜ਼ੋਨ-1 ਦੇ ਥਾਣਾ ਡੀ-ਡਵੀਜ਼ਨ ਦੀ ਪੁਲਿਸ ਪਾਰਟੀ ਨੇ ਵਰਦੀ ਪਾ ਕੇ ਇਕ ਨਕਲੀ ਫੌਜੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚਿਕਨਾ ਆਨੰਦਪੁਰ ਸਾਹਿਬ ਹੈ ਅਤੇ ਨਕਲੀ ਫੌਜੀ ਬਣ ਕੇ ਹਾਲ ਗੇਟ ਇਲਾਕੇ ਵਿੱਚ ਘੁੰਮਦਾ ਰਹਿੰਦਾ ਸੀ।
ਪੁਲਿਸ ਪਾਰਟੀ ਨੇ ਮੁਲਜ਼ਮ (fake Army officer) ਨੂੰ ਗੋਲਬਾਗ਼ ਇਲਾਕੇ ਵਿੱਚੋਂ ਗ੍ਰਿਫ਼ਤਾਰ ਕੀਤਾ, ਜਿਸ ਨੇ ਆਰਮੀ ਮੇਜਰ ਰੈਂਕ ਦੀ ਵਰਦੀ ਪਾਈ ਹੋਈ ਸੀ ਅਤੇ ਮੋਢੇ ’ਤੇ ਸਿਪਾਹੀ ਦਾ ਬੈਗ ਵੀ ਲੈ ਕੇ ਉਸ ਕੋਲੋਂ ਆਰਮੀ ਵਿੱਚ ਹੋਣ ਦਾ ਸਬੂਤ ਮੰਗਿਆ, ਪਰ ਉਹ ਸਬੂਤ ਪੇਸ਼ ਨਹੀਂ ਕਰ ਸਕਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਰੈਂਕ ਦੀਆਂ ਵਰਦੀਆਂ ਪਾ ਕੇ ਆਮ ਲੋਕਾਂ ਨੂੰ ਇਹ ਪ੍ਰਭਾਵ ਦਿੰਦਾ ਆ ਰਿਹਾ ਸੀ ਕਿ ਉਹ ਫੋਰਸ ਦਾ ਸੀਨੀਅਰ ਅਧਿਕਾਰੀ ਹੈ।
ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਇਹ ਵੀ ਦੱਸਿਆ ਕਿ ਉਸ ਨੇ ਇਹ ਵਰਦੀ ਦੇਹਰਾਦੂਨ ਤੋਂ ਲਈ ਸੀ ਅਤੇ ਇਹ ਵਰਦੀ ਪਾ ਕੇ ਉਹ ਰੁੜਕੀ ਆਰਮੀ ਕੈਂਟ, ਜੰਮੂ ਆਰਮੀ ਏਰੀਆ ਅਤੇ ਅੰਮ੍ਰਿਤਸਰ ਆਰਮੀ ਕੈਂਟ ਵੀ ਗਿਆ ਸੀ। ਇਸ ਵਿਅਕਤੀ ਕੋਲੋਂ ਮਿਲੇ ਇਨ੍ਹਾਂ ਸ਼ਨਾਖਤੀ ਕਾਰਡਾਂ/ਦਸਤਾਵੇਜ਼ਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।