air ambulance crash

ਝਾਰਖੰਡ ‘ਚ ਭਿਆਨਕ ਜਹਾਜ਼ ਹਾਦਸੇ ‘ਚ ਅੰਮ੍ਰਿਤਸਰ ਦੇ ਪਾਇਲਟ ਦੀ ਮੌ.ਤ

ਅੰਮ੍ਰਿਤਸਰ, 24 ਫਰਵਰੀ 2026: ਸੋਮਵਾਰ ਦੇਰ ਸ਼ਾਮ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਜਦੋਂ ਝਾਰਖੰਡ ਤੋਂ ਦਿੱਲੀ ਜਾ ਰਹੀ ਇੱਕ ਏਅਰ ਐਂਬੂਲੈਂਸ ਚਤਰਾ ਜ਼ਿਲ੍ਹੇ ਦੇ ਨੇੜੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ‘ਚ ਅੰਮ੍ਰਿਤਸਰ ਦੇ ਇੱਕ ਪਾਇਲਟ ਦੀ ਦੁਖਦਾਈ ਮੌਤ ਹੋ ਗਈ |

ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਇੱਕ ਗੰਭੀਰ ਬਿਮਾਰ ਮਰੀਜ਼ ਸੰਜੇ ਨੂੰ ਬਿਹਤਰ ਇਲਾਜ ਲਈ ਦਿੱਲੀ ਲੈ ਜਾ ਰਿਹਾ ਸੀ ਜਦੋਂ ਰਸਤੇ ‘ਚ ਇਹ ਹਾਦਸਾ ਵਾਪਰ ਗਿਆ। ਏਅਰ ਐਂਬੂਲੈਂਸ ‘ਚ ਮਰੀਜ਼, ਮੈਡੀਕਲ ਸਟਾਫ ਅਤੇ ਫਲਾਈਟ ਕਰੂ ਸਮੇਤ ਸੱਤ ਜਣੇ ਸਵਾਰ ਸਨ।

ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ‘ਚ ਸਵਾਰ ਸਾਰੇ ਸੱਤ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨੇ ਨਾ ਸਿਰਫ਼ ਝਾਰਖੰਡ ਸਗੋਂ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕਾਂ ‘ਚ ਅੰਮ੍ਰਿਤਸਰ ਦੇ ਰਹਿਣ ਵਾਲੇ ਸਹਿ-ਪਾਇਲਟ ਕੈਪਟਨ ਸਵਰਾਜਦੀਪ ਸਿੰਘ ਵੀ ਸ਼ਾਮਲ ਸਨ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ 300 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਸੀ। ਉਹ ਇੱਕ ਸਿਖਲਾਈ ਪ੍ਰਾਪਤ ਅਤੇ ਸਮਰਪਿਤ ਪਾਇਲਟ ਸਨ ਅਤੇ ਆਪਣੀ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਸਨ। ਉਨ੍ਹਾਂ ਦੀ ਬੇਵਕਤੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪੂਰੇ ਖੇਤਰ ਨੂੰ ਬਹੁਤ ਦੁਖੀ ਕੀਤਾ ਹੈ।

Read More: ਸਪਾਈਸਜੈੱਟ ਫਲਾਈਟ ਦੀ ਦਿੱਲੀ ‘ਚ ਐਮਰਜੈਂਸੀ ਲੈਂਡਿੰਗ, ਇੰਜਣ ‘ਚੋਂ ਨਿਕਲੀਆਂ ਚੰਗਿਆੜੀਆਂ

ਵਿਦੇਸ਼

Scroll to Top