ਅੰਮ੍ਰਿਤਸਰ: ਫੋਟੋਗ੍ਰਾਫ਼ਰ ਤੇ ਨਿਹੰਗ ਜਥੇਬੰਦੀਆਂ ਆਹਮਣੇ- ਸਾਹਮਣੇ

15 ਸਤੰਬਰ 2024: ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਕੁਝ ਫੋਟੋਗ੍ਰਾਫਰ ਸੰਗਤਾਂ ਨੂੰ ਖਿੱਚ- ਖਿੱਚ ਕੇ ਫੋਟੋਆਂ ਖਿੱਚਦੇ ਨੇ ਤੇ ਉੱਥੇ ਜੋੜੀਆਂ ਬਣਾ ਬਣਾ ਕੇ ਸੈਲਫੀਆਂ ਲੈਂਦੇ ਹਨ, ਜਿਸ ਕਾਰਨ ਆਉਣ ਵਾਲੀ ਸੰਗਤ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਸੰਗਤਾਂ ਦੇ ਵੱਲੋਂ ਕਈ ਵਾਰ ਪੁਲਿਸ ਨੂੰ ਵੀ ਕੰਪਲੇਂਟ ਕੀਤੀ ਗਈ ਪਰ ਉਸਦੇ ਬਾਵਜੂਦ ਵੀ ਇਹ ਫੋਟੋਗ੍ਰਾਫਰ ਨਹੀਂ ਟਲਦੇ।

ਫੋਟੋਗ੍ਰਾਫਰਾਂ ਦੇ ਬਾਰੇ ਜਦੋਂ ਕੁਝ ਨਿਹੰਗ ਜਥੇਬੰਦੀਆਂ ਨੂੰ ਪਤਾ ਲੱਗਾ ਤੇ ਉਹਨਾਂ ਦੇ ਵੱਲੋਂ ਫਿਰ ਆਪਣੇ ਤਰੀਕੇ ਦੇ ਨਾਲ ਇਹਨਾਂ ਫੋਟੋਗ੍ਰਾਫਰਾਂ ਨੂੰ ਸਮਝਾਇਆ ਗਿਆ ਕਿ ਜੇ ਹੁਣ ਕਿਸੇ ਫੋਟੋਗ੍ਰਾਫ਼ਰ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਨੂੰ ਕੀਤਾ ਗਿਆ ਤਾਂ ਉਸ ਦੇ ਜਿੰਮੇਵਾਰ ਤੁਸੀਂ ਖੁਦ ਹੋਵੋਗੇ

ਉੱਥੇ ਹੀ ਨਿਹੰਗ ਜਥੇਬੰਦੀਆਂ ਦੇ ਵੱਲੋਂ ਪੁਲਿਸ ਨੂੰ ਵੀ ਸੂਚੇ ਕੀਤਾ ਗਿਆ ਕਿ ਇਹਨਾਂ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤੇ ਫਿਰ ਨਿਹੰਗ ਜਥੇਬੰਦੀਆਂ ਦੇ ਵੱਲੋਂ ਵੱਡਾ ਕਦਮ ਚੁੱਕਿਆ ਜਾਵੇਗਾ|

 

                                      (ਅੰਮ੍ਰਿਤਸਰ ਰਿਪੋਰਟਰ: ਮੁਕੇਸ਼ ਮਹਿਰਾ) 

Scroll to Top