Amritsar News: ਵਿਦੇਸ਼ ਜਾਂਦੇ ਸਮੇਂ ਨੌਜਵਾਨ ਦੀ ਮੌਤ, donkey ਲਗਾ ਜਾ ਰਿਹਾ ਸੀ ਅਮਰੀਕਾ

10 ਫਰਵਰੀ 2025: ਅੰਮ੍ਰਿਤਸਰ (amritsar) ਦੇ ਅਜਨਾਲਾ ਦੇ ਰਮਦਾਸ ਦੇ ਰਹਿਣ ਵਾਲੇ ਨੌਜਵਾਨ ਦੀ ਵਿਦੇਸ਼ ਜਾਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋਸ਼ ਹੈ ਕਿ ਟਰੈਵਲ ਏਜੰਟ ਨੌਜਵਾਨ ਨੂੰ ਡੰਕੀ ਰਾਹੀਂ ਅਮਰੀਕਾ ਭੇਜ ਰਿਹਾ ਸੀ। ਟਰੈਵਲ ਏਜੰਟਾਂ ਨੇ ਨੌਜਵਾਨ ਦੇ ਪਰਿਵਾਰ ਤੋਂ ਉਸ ਨੂੰ ਅਮਰੀਕਾ ਭੇਜਣ ਲਈ 36 ਲੱਖ ਰੁਪਏ ਲਏ ਸਨ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ (33) ਵਾਸੀ ਰਮਦਾਸ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੈਵਲ ਏਜੰਟ (travel agents) ਡੰਕੀ ਰਾਹੀਂ ਗੁਰਪ੍ਰੀਤ ਨੂੰ ਅਮਰੀਕਾ ਭੇਜ ਰਿਹਾ ਸੀ। ਇਸੇ ਦੌਰਾਨ ਗੁਰਪ੍ਰੀਤ ਨੂੰ ਗੁਆਟੇਮਾਲਾ (ਮੈਕਸੀਕੋ) ਨੇੜੇ ਦਿਲ ਦਾ ਦੌਰਾ ਪਿਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ।

ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਅਮਰੀਕੀ ਫੌਜੀ ਜਹਾਜ਼ 104 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ ਸੀ। ਡਿਪੋਰਟ ਕੀਤੇ ਗਏ ਲੋਕਾਂ ਵਿੱਚ ਪੰਜਾਬ ਦੇ 30, ਹਰਿਆਣਾ ਦੇ 33, ਗੁਜਰਾਤ ਤੋਂ 33, ਮਹਾਰਾਸ਼ਟਰ ਦੇ 3, ਉੱਤਰ ਪ੍ਰਦੇਸ਼ ਦੇ 3 ਅਤੇ ਚੰਡੀਗੜ੍ਹ ਤੋਂ 2 ਸ਼ਾਮਲ ਹਨ।

Read More:  ਅੰਮ੍ਰਿਤਸਰ ਦੇ ਪੰਜਾਬੀ ਨੌਜਵਾਨ ਦੀ ਇਟਲੀ ‘ਚ ਮੌ.ਤ, ਘਰ ‘ਚ ਇੱਕਲਾ ਸੀ ਕਮਾਉਣ ਵਾਲਾ

Scroll to Top