2 ਦਸੰਬਰ 2024: ਸੁਖਬੀਰ ਬਾਦਲ (sukhbir singhbadal) ਨੂੰ ਲੈ ਕੇ ਜੋ ਫ਼ੈਸਲੇ ਦੀ ਉਡੀਕ ਬੜੀ ਹੀ ਦੇਰ ਤੋਂ ਕੀਤੀ ਜਾ ਰਹੀ ਸੀ ਹੁਣ ਉਹ ਵੇਲਾ ਆ ਗਿਆ ਹੈ ਕਿ ਫੈਸਲਾ ਦੱਸੀ ਜਾਵੇ ਦੱਸ ਦੇਈਏ ਕਿ ਸ੍ਰੀ ਅਕਾਲ ਤਖਤ(shri akal takhat sahib) ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ*giani raghbir si ngh) ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਸੀ ਕਿ ਜਿਹੜੇ ਵੀ ਗੁਨਾਹ ਕੀਤੇ ਹਨ ਉਹਨਾਂ ਤੇ ਹਾਂ ਜਾ ਨਾ ਦੇ ਵਿੱਚ ਜਵਾਬ ਦਿੱਤਾ ਜਾਵੇ ਤਾ ਉਥੇ ਹੀ ਸੁਖਬੀਰ ਸਿੰਘ ਨੇ ਆਪਣੇ ਸਾਰੇ ਗੁਨਾਹ ਕਬੂਲ ਕਰ ਲਏ|
ਦੱਸ ਦੇਈਏ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਹੈ ਜੋ ਆਪਣੇ ਮੁੱਦਿਆਂ ਤੋਂ ਭਟ ਕੇ ਸਿਰਫ ਰਾਜਸੀ ਸੱਤਾ ਮਾਣਨ ਤੱਕ ਸੀਮਤ ਰਹੀ।
ਉਥੇ ਹੀ ਫਸੀਲ ਤੋਂ ਫ਼ੈਸਲਾ ਸੁਣਾਉਂਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਬੋਲੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੇ ਹੋਏ ਸਿੱਖਾਂ ਦੇ ਜ਼ਖ਼ਮ ਕੁਰੇਦੇ ਗਏ, ਅਕਾਲੀ ਸਰਕਾਰ ਤੋਂ ਮੱਲ੍ਹਮ ਦੀ ਉਮੀਦ ਸੀ|