3 ਦਸੰਬਰ 2024: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲੱਗਣ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ (Sukhbir Singh Badal) ਦਰਬਾਰ ਸਾਹਿਬ ਪਹੁੰਚੇ ਹੋਏ ਹਨ, ਜਿਥੇ ਉਹਨਾਂ ਨੂੰ ਲੱਗੀ ਸੇਵਾ ਨਿਭਾਈ ਜਾ ਰਹੀ ਹੀ, ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡਸਾ(Sukhdev Singh Dhidsa) ਦਰਬਾਰ ਸਾਹਿਬ ਦੇ ਮੇਨ ਗੇਟ ‘ਤੇ ਬੈਠੇ ਹੋਏ ਨਜ਼ਰ ਆ ਰਹੇ ਹਨ, ਦੱਸ ਦੇਈਏ ਕਿ ਦਰਬਾਰ ਸਾਹਿਬ ਦੇ ਮੇਨ ਗੇਟ ‘ਤੇ ਇਕ ਪਾਸੇ ਸੁਖਬੀਰ ਸਿੰਘ ਤੇ ਦੂਜੇ ਪਾਸੇ ਸੁਖਦੇਵ ਸਿੰਘ ਢੀਡਸਾ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਹਨ|
ਉਥੇ ਹੀ ਦੱਸ ਦੇਈਏ ਕਿ ਬਾਦਲ ਦੇ ਵਲੋਂ ਸਵੇਰੇ 9:10 ਵਜੇ ਸਜ਼ਾ ਨਿਭਾਉਣ ਲਈ ਹੱਥ ‘ਚ ਬਰਛਾ ਫੜ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੇਟ ਘੰਟਾਘਰ ਦੇ ਬਾਹਰ ਪਹਿਰੇਦਾਰੀ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਨਾਲ ਹੀ ਸਾਬਕਾ ਅਕਾਲੀ ਮੰਤਰੀ ਅਤੇ ਸਾਬਕਾ ਐੱਮਪੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਇਹੀ ਸੇਵਾ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਤੇ ਸੁਖਦੇਵ ਸਿੰਘ ਨੂੰ ਸਵੇਰੇ 9 ਤੋਂ 10 ਵਜੇ ਤਕ ਇਕ ਘੰਟਾ ਇਹ ਸੇਵਾ ਨਿਭਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਲ਼ ‘ਚ ਪੁਆਈ ਗਈ ਗੁਰਬਾਣੀ ਦੀ ਪੰਗਤੀ ਵਾਲੀ ਤਖ਼ਤੀ ਵੀ ਪਹਿਨੀ ਹੋਈ ਹੈ।ਦੱਸ ਦੇਈਏ ਕਿ ਇਸ ਤੋਂ ਬਾਅਦ ਉਹ ਬਾਥਰੂਮ ਤੇ ਬਰਤਨ ਦੀ ਸੇਵਾ ਨਿਭਾਉਣਗੇ |
read more: Punjab News: ਪੰਥਕ ਇਤਿਹਾਸ ਲਈ ਵੱਡਾ ਦਿਨ, ਸੁਖਬੀਰ ਬਾਦਲ ਲਈ ਫ਼ੈਸਲੇ ਦੀ ਘੜੀ