Amritsar News: ਸ੍ਰੀ ਦਰਬਾਰ ਸਾਹਿਬ ਪਹੁੰਚੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ, ਟੀਮ ਦੀ ਜਿੱਤ ਲਈ ਕੀਤੀ ਪ੍ਰਾਰਥਨਾ

27 ਮਈ 2025: ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ (Reliance Foundation Chairperson Nita Ambani) ਨੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਜਿਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿਖੇ ਸੀਸ ਝੁਕਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇੱਕ ਆਮ ਸ਼ਰਧਾਲੂ ਵਾਂਗ ਗੁਰੂਘਰ ਦੀ ਪਰਿਕਰਮਾ ਕੀਤੀ, ਉਹ ਕਾਫ਼ੀ ਦੇਰ ਤੱਕ ਪਰਿਕਰਮਾ ਵਿੱਚ ਬੈਠੇ ਰਹੇ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਟੀਮ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਅਤੇ ਕੁਝ ਸਮਾਂ ਲੰਗਰ ਹਾਲ ਵਿੱਚ ਵੀ ਬਿਤਾਇਆ।

ਇਸ ਦੌਰਾਨ ਮੈਨੇਜਰ ਰਜਿੰਦਰ ਸਿੰਘ ਰੂਬੀ ਅਤੇ ਸੂਚਨਾ ਅਧਿਕਾਰੀ ਸਰਬਜੀਤ ਸਿੰਘ ਨੇ ਨੀਤਾ ਅੰਬਾਨੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉੱਥੇ ਉਨ੍ਹਾਂ ਨੇ ਪਰਿਕਰਮਾ ਵਿਖੇ ਸਥਿਤ ਬਾਬਾ ਦੀਪ ਸਿੰਘ ਸਥਾਨ ‘ਤੇ ਬਹੁਤ ਸਮਾਂ ਬਿਤਾਇਆ। ਜਿਵੇਂ ਹੀ ਨੀਤਾ ਅੰਬਾਨੀ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਈ, ਉਨ੍ਹਾਂ ਨੂੰ ਦੇਖਣ ਲਈ ਭੀੜ ਇਕੱਠੀ ਹੋ ਗਈ, ਪਰ ਨੀਤਾ ਅੰਬਾਨੀ ਦੀ ਸੁਰੱਖਿਆ ਨੇ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ।

Read More: ਸੁਨੀਤਾ ਵਿਲੀਅਮਜ਼ ਦੀ ਸਫ਼ਲਤਾ ਦੀ ਪ੍ਰੇਰਣਾਦਾਇਕ ਕਹਾਣੀ

Scroll to Top