Amritsar News: CRPF ਦਾ ਜਵਾਨ ਤੇ ਪੰਜਾਬ ਪੁਲਿਸ ਮੁਲਾਜ਼ਮ ਆਹਮੋ-ਸਾਹਮਣੇ

ਅੰਮ੍ਰਿਤਸਰ 23 ਜਨਵਰੀ 2025:- ਅੰਮ੍ਰਿਤਸਰ (amritsar) ਦੇ ਗੇਟ ਖਜਾਨਾ ਦੇ ਨਜਦੀਕ ਇਲਾਕਾ ਮੰਦਿਰ ਭਦਰਕਾਲੀ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿਥੋ ਦੇ ਰਹਿਣ ਵਾਲੇ ਅੰਮ੍ਰਿਤਸਰ ਪੁਲਿਸ ਦੇ ਏਐਸਾਈ ਦੇ ਪਰਿਵਾਰ ਵਲੋ ਆਪਣੇ ਹੀ ਗੁਆਂਢ ਰਹਿੰਦੇ CRPF ਦੇ ਜਵਾਨ ਉਪਰ ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ ਜਿਸ ਸੰਬਧੀ ਫਿਲਹਾਲ ਪੁਲਿਸ (police) ਵੱਲੋਂ ਮੌਕੇ ਦੀ ਜਾਂਚ ਕਰਦਿਆ ਕਾਰਵਾਈ ਅਮਲ ਵਿਚ ਲਿਆਉਣ ਦੀ ਗਲ ਕਹਿ ਗਈ ਹੈ।

ਇਸ ਸੰਬਧੀ ਜਣਕਾਰੀ ਦਿੰਦਿਆ ਪੀੜੀਤ ਅੰਮ੍ਰਿਤਸਰ ਪੁਲਿਸ ਮੁਲਾਜਮ ਦਵਿੰਦਰ (davender singh) ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹਨਾ ਦੇ ਪਰਿਵਾਰ ਦੇ ਮੁਖੀ ਏਐਸਆਈ ਦਵਿੰਦਰ ਸਿੰਘ ਅੰਮ੍ਰਿਤਸਰ ਪੁਲਿਸ ਵਿਚ ਨੌਕਰੀ ਕਰਦੇ ਹਨ ਅਤੇ ਉਹਨਾ ਦੇ ਗੁਆਂਢ ਰਹਿਣ ਵਾਲੇ CRPF ਦੀ ਨੌਕਰੀ ਕਰਦੇ ਭੂਸ਼ਨ ਕੁਮਾਰ ਵਲੋ ਪਹਿਲਾ ਦਾ ਉਹਨਾ ਦੀ ਬਗੀਚੀ ਢਾਹੀ ਗਈ ਫਿਰ ਸਾਡੇ ਗਮਲੇ ਨੂੰ ਲੈ ਕੇ ਵਿਵਾਦ ਕਰਦਾ ਹੈ ਅਤੇ ਹੁਣ ਸਾਡੇ ਮਕਾਨ ਦੀਆਂ ਸ਼ਿਕਾਇਤਾ ਕਰ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸਦੇ ਚਲਦੇ ਇਸ ਵਲੋ ਸਾਡੇ ਨਾਲ ਝਗੜਾ ਕਰ ਸਾਡੇ ਘਰ ਦੇ ਬਾਹਰ ਤੋੜਫੋੜ ਕਰਦਿਆ ੳਸਦੀ ਪਤਨੀ ਵਲੋ ਸਾਡੇ ਗਹਿਣੇ ਤਕ ਖੋਹੇ ਗਏ ਹਨ ਜੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਿਆ ਵਿਚ ਕੈਦ ਹੋਈ ਹੈ ਅਤੇ ਜਿਸ ਸੰਬਧੀ ਅਸੀ ਪੁਲਿਸ ਨੂੰ ਸ਼ਿਕਾਇਤ ਕਰ ਇਨਸ਼ਾਫ ਦੀ ਮੰਗ ਕਰਦੇ ਹਾਂ।

ਉਧਰ ਦੂਜੇ ਪਾਸੇ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾ ਵਲੋ ਦੋਵੇ ਪਾਰਟੀਆ ਦੀ ਦਰਖਾਸ਼ਤ ਲੈ ਐਮ ਐਲ ਆਰ ਕਟੀ ਗਈ ਹੈ ਅਤੇ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Read More: ASI ਨੇ ਕੁੜੀ ਦੇ ਮਾਰਿਆ ਥੱ. ਪੜ !

Scroll to Top