Amritsar News: ਭਰਾ ਭੈਣ ਦੇ ਐਕਸੀਡੈਂਟ ਦੀ ਸੀਸੀਟੀਵੀ ਆਈ ਸਾਹਮਣੇ, ਜੇਕਰ ਨਾ ਮਿਲਿਆ ਇਨਸ਼ਾਫ ਤਾਂ ਕਰਾਂਗੇ ਧਰਨਾ ਪ੍ਰਦਰਸ਼ਨ

ਅੰਮ੍ਰਿਤਸਰ 20 ਨਵੰਬਰ 2204: ਮਾਮਲਾ 2 ਦਿਨ ਪਹਿਲਾ ਬੀਤੀ ਰਾਤ ਦਾ ਹੈ ਜਦੋ ਅੰਮ੍ਰਿਤਸਰ (amritsar) ਦੇ ਇਸਲਾਮਾਬਾਦ ਵਿਖੇ ਵਾਪਰੇ ਦਰਦਨਾਕ ਹਾਦਸੇ ਵਿਚ ਐਕਟਿਵਾ ਤੇ ਜਾ ਰਹੇ ਭੈਣ ਭਰਾ (brother and sister) ਨੂੰ ਟੱਕਰ ਮਾਰਨ ਵਾਲੀਆ ਖਿਲਾਫ ਕਾਰਵਾਈ ਕਰਵਾਉਣ ਸਬੰਧੀ ਅੱਜ ਪਰਿਵਾਰ (family) ਵਲੋ ਮੀਡੀਆ ਦੇ ਰੂਬਰੂ ਹੋ ਇਨਸ਼ਾਫ ਦੀ ਮੰਗ ਕੀਤੀ ਗਈ ਹੈ, ਪਰਿਵਾਰਿਕ ਮੈਂਬਰਾਂ ਕਿਹਾ ਸਾਡੇ ਬੱਚੇ ਦੀ ਮੌਤ ਹੋ ਗਈ ਹੈ ਤੇ ਲੜਕੀ ਗੰਭੀਰ ਹਾਲਤ ਵਿਚ ਹੈ|

 

ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਇਨਸ਼ਾਫ ਨਾ ਮਿਲਿਆ ਤਾਂ ਅਸੀ ਪੱਕਾ ਧਰਨਾ ਲਾਵਾਂਗੇ। ਉਹਨਾਂ ਕਿਹਾ ਕਿ ਅੱਜ ਲੜਕੇ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪਰ ਦੋਸ਼ੀ ਅਜੇ ਵੀ ਸਲਾਖਾਂ ਤੋਂ ਦੂਰ ਹਨ, ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਜਵਾਨ ਬੱਚੇ ਦੀ ਮੌਤ ਤੇ ਪਰਿਵਾਰ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਉਸ ਦੀ ਭੈਣ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ, ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ|

ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ ਤੇ ਉਹ ਲੋਪੋਕੇ ਦੇ ਰਹਿਣ ਵਾਲੇ ਹਨ ਤੇ ਉਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Scroll to Top