5 ਜਨਵਰੀ 2025: ਅੰਮ੍ਰਿਤਸਰ (amritsar) ਦੇ ਨਾਲ ਲੱਗਦੇ ਸਰਹੱਦੀ ਖੇਤਰ ਵਿੱਚ ਬੀ.ਐਸ.ਐਫ. (BSF) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀ.ਐੱਸ.ਐੱਫ. (BSF) ਨੇ ਅੰਮ੍ਰਿਤਸਰ (amritsar) ਸੈਕਟਰ ਦੀ ਟੀਮ ਪੁਲਿਸ (police team) ਨਾਲ ਸਾਂਝੇ ਆਪ੍ਰੇਸ਼ਨ (operation) ਦੌਰਾਨ ਸਰਹੱਦੀ ਪਿੰਡ ਅਟਾਰੀ ਦੇ ਇਲਾਕੇ ਵਿੱਚ ਹੈਰੋਇਨ (heroine) ਦੀ ਖੇਪ ਲੈਣ ਆਏ ਦੋ ਸਮੱਗਲਰਾਂ ਨੂੰ 5.30 ਗ੍ਰਾਮ ਹੈਰੋਇਨ ਦੇ ਪੈਕਟ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਹੈ।
ਜਦੋਂਕਿ ਅਜਨਾਲਾ ਦੀ ਹੱਦ ਨਾਲ ਲੱਗਦੇ ਪਿੰਡ ਬੱਲੜਵਾਲ ਦੇ ਇਲਾਕੇ ਵਿੱਚ ਦੋ ਕਿੱਲੋ ਤੋਂ ਵੱਧ ਹੈਰੋਇਨ ਅਤੇ 40.9 ਐਮ.ਐਮ. ਗੋਲੀਆਂ ਵੀ ਫੜੀਆਂ ਗਈਆਂ ਹਨ। ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਕਰੀਬ 13 ਕਰੋੜ ਰੁਪਏ ਦੱਸੀ ਜਾ ਰਹੀ ਹੈ।
read more: ਪੰਜਾਬ ਪੁਲਿਸ ਨੇ ਇੱਕ ਮਾਡਿਊਲ ਦੇ 10 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ, ਅਸਲਾ ਬਰਾਮਦ