Amritsar News: ਗੁਰਬਖਸ਼ ਨਗਰ ‘ਚ ਧ.ਮਾ.ਕਾ, ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ

29 ਨਵੰਬਰ 2024: ਪੰਜਾਬ (punjab) ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ (blast) ਹੋਇਆ ਹੈ। ਇਹ ਧਮਾਕਾ ਥਾਣੇ ਦੇ ਕੋਲ ਹੋਇਆ, ਜਿਸ ਨੇ ਪੂਰਾ ਇਲਾਕਾ ਹਿਲਾ ਕੇ ਰੱਖ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ (amritsar) ਦੇ ਗੁਰਬਖਸ਼ (gurbakhsh nagar) ਨਗਰ ਵਿੱਚ ਧਮਾਕਾ ਹੋਇਆ ਹੈ। ਬੀਤੀ ਰਾਤ ਕਰੀਬ 3 ਵਜੇ ਗੁਰਬਖਸ਼ ਥਾਣੇ ਦੇ ਕੋਲ ਇਸ ਇਲਾਕੇ ‘ਚ ਜ਼ਬਰਦਸਤ ਧਮਾਕਾ ਹੋਇਆ।

 

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਨਾਲ ਪੂਰਾ ਇਲਾਕਾ ਡਰ ਗਿਆ। ਲੋਕ ਘਰਾਂ ਤੋਂ ਬਾਹਰ ਨਿਕਲ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਇਸ ਮਾਮਲੇ ‘ਚ ਪੁਲਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਜਾਂਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਣੇ ‘ਚ ਧਮਾਕਾ ਹੋਇਆ, ਉਸ ਦੇ ਨੇੜੇ ਇਕ ਪਾਸੇ ਮੰਦਰ ਅਤੇ ਦੂਜੇ ਪਾਸੇ ਦਰਗਾਹ ਹੈ। ਇਹ ਖੇਤਰ ਬਹੁਤ ਵਿਅਸਤ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਹਿੱਲ ਗਏ।

Scroll to Top