3 ਦਸੰਬਰ 2024: ਅਕਾਲੀ ਦਲ (akali leaders) ਦੀ ਆਗੂ ਸ੍ਰੀ ਦਰਬਾਰ ਸਾਹਿਬ (shri darbar sahib) ਆਉਣੇ ਸ਼ੁਰੂ ਹੋ ਗਏ ਹਨ, ਦੱਸ ਦੇਈਏ ਕਿ ਇਹਨਾਂ ਦੇ ਵਲੋਂ ਬੀਤੇ ਦਿਨ ਆਪਣੀ ਸਰਕਾਰ ਹੁੰਦੇ ਹੋਏ ਜੋ ਗੁਨਾਹ ਕੀਤੇ ਗਏ ਸਨ, ਬੀਤੇ ਦਿਨ ਜਥੇਦਾਰ ਦੇ ਸਾਹਮਣੇ ਕਬੂਲ ਲਏ ਹਨ, ਜਿਸ ਦੇ ਮੱਦੇਨਜ਼ਰ ਇਹਨਾਂ ਆਗੂਆਂ ਨੂੰ ਸਜਾ (punishment) ਲਗਾਈ ਗਈ ਹੈ|
ਇਸਦੇ ਦੌਰਾਨ ਹੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (sukhbir badal) ਤੇ ਸੁਖਦੇਵ ਸਿੰਘ ਢੀਡਸਾ ਦਰਬਾਰ ਸਾਹਿਬ ਪਹੁੰਚੇ ਤੇ ਆਪਣੀ ਸੇਵਾ ਨਿਭਾਈ, ਹੁਣ ਉਥੇ ਹੀ ਬਿਕਰਮ ਸਿੰਘ ਮਜੀਠੀਆ(bikram sinjh majithia) ਪਹੁੰਚੇ ਹੋਏ ਹਨ, ਜੋ ਕਿ ਲੰਗਰ ਹਾਲ ਦੇ ਵਿੱਚ ਬਰਤਨ ਸਾਫ ਕਰਨ ਦੀ ਸੇਵਾ ਕਰ ਰਹੇ ਹਨ|
Read more: Amritsar News: ਦਰਬਾਰ ਸਾਹਿਬ ਸੇਵਾ ਕਰਨ ਪਹੁੰਚੇ ਸੁਖਬੀਰ ਤੇ ਢੀਂਡਸਾ ! ਹੱਥ ‘ਚ ਫੜਿਆ ਬਰਛਾ
ਦੱਸ ਦੇਈਏ ਕਿ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਤੈਅ ਸਮੇਂ ਤੋਂ ਪਹਿਲਾਂ ਹੀ ਆਪਣੀ ਧਾਰਮਿਕ ਸਜ਼ਾ ਪੂਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਪਹੁੰਚੇ ਮਜੀਠੀਆ ਨੇ ਸੰਗਤ ਦੇ ਜੂਠੇ ਭਾਂਡੇ ਧੋਣ ਦੀ ਸੇਵਾ ਸ਼ੁਰੂ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਦੁਪਹਿਰ 12 ਵਜੇ ਤੋਂ 1 ਵਜੇ ਤਕ ਮਜੀਠੀਆ ਤੇ ਹੋਰ ਸਾਬਕਾ ਮੰਤਰੀਆਂ ਨੂੰ ਸੰਗਤ ਦੇ ਭਾਂਡੇ ਧੋਣ ਤੇ ਜੁੱਤੀਆਂ ਸਾਫ਼ ਕਰਨ ਦੀ ਸੇਵਾ ਲਗਾਈ ਹੈ।