Amritsar News

Amritsar News: ਅੰਮ੍ਰਿਤਸਰ ‘ਚ ਫੈਕਟਰੀ ‘ਚੋਂ ਨਿਕਲਦੇ ਧੂੰਏ ਨੂੰ ਰੋਕਣ ਦੌਰਾਨ ਦੋ ਧਿਰਾਂ ਵਿਚਾਲੇ ਹੋਇਆ ਝਗੜਾ

ਅੰਮ੍ਰਿਤਸਰ, 15 ਜਨਵਰੀ 2025: ਅੰਮ੍ਰਿਤਸਰ (Amritsar) ਦੇ ਥਾਣਾ ਡਿਵੀਜ਼ਨ ਅਧੀਨ ਆਉਂਦੇ ਇਲਾਕੇ ਲੋਕਲ ਬਾਗ ‘ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਮਹੱਲੇ ਦੇ ‘ਚ ਇੱਕ ਘਰ ‘ਚ ਚੱਲ ਰਹੀ ਫੈਕਟਰੀ ਦੇ ਧੂੰਏ ਕਰਕੇ ਇਲਾਕਾ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |

ਇਲਾਕਾ ਵਾਸੀਆਂ ਵੱਲੋਂ ਲਗਾਤਾਰ ਹੀ ਫੈਕਟਰੀ ਮਾਲਕ ਨੂੰ ਇਹ ਕਿਹਾ ਜਾਂਦਾ ਸੀ ਕਿ ਉਹ ਇਸ ਫੈਕਟਰੀ ਨੂੰ ਇਥੋਂ ਲੈ ਜਾਵੇ ਕਿਉਂਕਿ ਇਥੋਂ ਫੈਕਟਰੀ ‘ਚੋਂ ਨਿਕਲਦੇ ਧੂੰਏ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਦੌਰਾਨ ਇੱਕ ਵਿਅਕਤੀ ਨੇ ਧੂੰਏ ਕਾਰਨ ਫੈਕਟਰੀ ਮਾਲਕ ਨੂੰ ਫੈਕਟਰੀ ਨੂੰ ਕਿਤੇ ਹੋਤ੍ਰ ਸ਼ਿਫਟ ਕਰਨ ਦੀ ਗੱਲ ਆਖੀ | ਉਨ੍ਹਾਂ ਨੇ ਦੱਸਿਆ ਕਿ ਮੇਰੇ ਘਰਵਾਲੀ ਨੂੰ ਧੂੰਏ ਕਾਰਨ ਸਿਹਤ ਦਿੱਕਤ ਆ ਗਈ ਸੀ | ਜਿਸ ਨੂੰ ਬੰਦ ਕਰਵਾਉਣ ਲਈ ਫੈਕਟਰੀ ਮਾਲਕ ਨਾਲ ਸੰਪਰਕ ਕੀਤਾ | ਇਸ ਦੌਰਾਨ ਫੇਕਰਤੀ ਮਾਲਕ ਦੇ ਬੇਟੇ ਦੋਵਾਂ ਵਿਚਾਲੇ ਤਕਰਾਰ ਹੋ ਗਈ |

ਇਸ ਦੌਰਾਨ ਫੈਕਟਰੀ ਮਾਲਕਾਂ ਅਤੇ ਵਸਨੀਕ ਵਿਚਾਲੇ ਝਗੜਾ ਹੋ ਗਿਆ | ਇਸ ਦੌਰਾਨ ਇੱਕ ਵਿਅਕਤੀ ਹਰਜਿੰਦਰ ਸਿੰਘ ਦੇ ਗੰਭੀਰ ਸੱਟਾਂ ਵੀ ਲੱਗੀਆਂ ਹੈ | ਜਿਸ ਨੂੰ ਕਿ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉੱਥੇ ਹੀ ਪੀੜਿਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੋਕਲ ਕਾ ਬਾਗ ਵਿਖੇ ਲੰਬੇ ਸਮੇਂ ਤੋਂ ਇੱਕ ਘਰ ਦੇ ‘ਚ ਫੈਕਟਰੀ ਚੱਲ ਰਹੀ ਹੈ ਅਤੇ ਉਸਦੀ ਚਿਮਣੀ ‘ਚੋਂ ਨਿਕਲਦੇ ਧੂੰਏ ਕਾਰਨ ਉਹਨਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ |

ਇਸ ਕਾਰਨ ਉਹਨਾਂ ਨੂੰ ਅਸੀਂ ਰੋਕਦੇ ਹਾਂ ਲੇਕਿਨ ਫੈਕਟਰੀ ਮਾਲਕਾਂ ਵੱਲੋਂ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਤੇ ਕੁੱਟਮਾਰ ਕੀਤੀ ਗਈ | ਜਿਸ ਨਾਲ ਕਿ ਉਹ ਜ਼ਖਮੀ ਹੋ ਗਏ ਅਤੇ ਹੁਣ ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ |

ਦੂਜੇ ਪਾਸੇ ਇਸ ਮਾਮਲੇ ‘ਚ ਥਾਣਾ-ਬੀ ਡਿਵੀਜਨ ਦੇ ਪੁਲਿਸ (Amritsar Police) ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਤੋਂ ਦਰਖਾਸਤ ਮਿਲੀ ਹੈ ਕਿ ਗੋਕਲ ਕਾ ਬਾਗ ਵਿਖੇ ਘਰ ‘ਚ ਚੱਲਦੀ ਫੈਕਟਰੀ ਦੇ ਧੂੰਏ ਤੋਂ ਇਲਾਕਾ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋਇਆ ਅਤੇ ਇੱਕ ਵਿਅਕਤੀ ਦੇ ਸੱਟਾਂ ਵੀ ਲੱਗੀਆਂ ਹਨ। ਫਿਲਹਾਲ ਪੁਲਿਸ ਵੱਲੋਂ ਬਿਆਨ ਕਲਮਬੰਦ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Read More: Jagjit Singh Dallewal: ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਰਿਪੋਰਟ

Scroll to Top