Amritsar News: ਸਰਾਂ ਦੇ ਕਮਰੇ ‘ਚ ਰਹਿ ਗਏ ਸ਼ਰਧਾਲੂ ਦੇ 77 ਹਜ਼ਾਰ ਰੁਪਏ, ਅਧਿਕਾਰੀਆਂ ਨੇ ਮਿਸਾਲ ਕੀਤੀ ਪੇਸ਼

8 ਦਸੰਬਰ 2024: ਰੂਹਾਨੀਅਤ ਦਾ ਕੇਂਦਰ ਸ੍ਰੀ (Sri Darbar Sahib) ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ‘ਚ ਆ ਕੇ ਸੰਗਤਾਂ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਦੂਰੋਂ ਦੁਰੇਡਿਓ ਆਉਣ ਵਾਲੀਆਂ ਸੰਗਤਾਂ ਸੱਚਖੰਡ ਸ਼੍ਰੀ (Sachkhand Sri Darbar Sahib) ਦਰਬਾਰ ਸਾਹਿਬ ਦੇ ਨਜ਼ਦੀਕ ਬਣੀਆਂ ਸਰਾਵਾਂ ਦੇ ਵਿੱਚ ਰੁਕਦੀਆਂ ਹਨ।

ਉਥੇ ਹੀ ਐਸਜੀਪੀਸੀ (SGPC) ਦੇ ਅਧੀਨ ਆਉਂਦੀ ਸਾਰਾਗੜੀ ਸਰਾਂ(room number 905 in Saragarhi Sarai,)  ਦੇ ਵਿੱਚ ਕਮਰਾ ਨੰਬਰ 905 ਦੇ ਵਿੱਚ ਰੁਕੇ ਦਿੱਲੀ ਤੋਂ ਆਏ ਸ਼ਰਧਾਲੂ ਜਦੋਂ ਵਾਪਸ ਗਏ ਤਾਂ ਉਹਨਾਂ ਦਾ 77 ਹਜਾਰ ਰੁਪਏ ਸਰਾਂ ਦੇ ਕਮਰੇ ਵਿੱਚ ਹੀ ਰਹਿ ਗਿਆ। ਜਿਸ ਦੀ ਕਿ ਸ਼ਰਧਾਲੂ ਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਸੀ। ਅਤੇ ਜਦੋਂ ਕਮਰਾ ਖਾਲੀ ਕਰਨ ਤੋਂ ਬਾਅਦ ਸਰਾਂ ਦੇ ਪ੍ਰਬੰਧਕਾਂ ਵੱਲੋਂ ਕਮਰੇ ਦੀ ਜਾਂਚ ਕੀਤੀ ਗਈ ਤਾਂ ਉਹਨਾਂ ਨੇ ਦੇਖਿਆ ਕਿ ਕਮਰੇ ਦੇ ਵਿੱਚ 77 ਹਜ਼ਾਰ ਰੁਪਏ(77,000)  ਪਿਆ ਹੈ।

ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਜਾਣਕਾਰੀ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੂੰ ਦਿੱਤੀ ਅਤੇ ਬਾਅਦ ਵਿੱਚ ਸ਼ਰਧਾਲੂ ਦਾ ਐਡਰੈਸ ਪਤਾ ਕਰਕੇ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਅਤੇ ਸ਼ਰਧਾਲੂ ਦੇ ਪਰਿਵਾਰਿਕ ਮੈਂਬਰਾਂ ਨੇ ਸੈਰਾਗੜੀ ਸਰਾਂ ਵਿਖੇ ਪਹੁੰਚ ਕੇ 77000 ਰੁਪਏ ਰਿਸੀਵ ਕੀਤਾ। ਇਸ ਦੌਰਾਨ ਉਹਨਾਂ ਨੇ ਰਾਗੜੀ ਸਰਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਦਾ ਅਤੇ ਸਰਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।

ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਸੈਰਾਗੜੀ ਸਰਾਂ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਰਾਗੜੀ ਸਰਾਂ ਦੇ ਵਿੱਚ 905 ਨੰਬਰ ਕਮਰੇ ਦੇ ਦਿੱਲੀ ਤੋਂ ਆਏ ਸ਼ਰਧਾਲੂ ਰੁਕੇ ਸੀ ਜਿਨਾਂ ਦਾ ਕਿ ਬੈਡ ਦੇ ਹੇਠਾਂ 77000 ਡਿੱਗਾ ਸੀ। ਅਤੇ ਜਦੋਂ ਇਸਦਾ ਪ੍ਰਬੰਧਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਿਰਾ ਦੇ ਵਿੱਚ ਰੁਕਣ ਵਾਲੇ ਸ਼ਰਧਾਲੂ ਨਾਲ ਸੰਪਰਕ ਕਰਕੇ ਉਹਨਾਂ ਦੇ ਪੈਸੇ ਉਹਨਾਂ ਨੂੰ ਵਾਪਸ ਦਿੱਤੇ ਹਨ।

READ MORE: Amritsar News: 40 ਸਾਲਾਂ ਬਾਅਦ ਸ੍ਰੀ ਹਰਿਮੰਦਰ ਸਾਹਿਬ ‘ਤੇ ਮੁੜ ਤੋਂ ਹੋਇਆ ਹ.ਮ.ਲਾ- ਬਲਦੇਵ ਸਿੰਘ

Scroll to Top