Amritsar: ਵਾਲਮੀਕੀ ਸਮਾਜ ਦੇ ਆਗੂ ਤੇ ਸਿੱਖ ਜਥੇਬੰਦੀਆਂ ਦੇ ਆਮੋ- ਸਾਹਮਣੇ

14 ਅਕਤੂਬਰ 2024: ਪੂਰੇ ਦੇਸ਼ ਵਿੱਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ 15 ਦਿਨਾਂ ਬਾਅਦ ਦਿਵਾਲੀ ਦਾ ਤਿਉਹਾਰ ਆ ਰਿਹਾ ਹੈ ਜਿਸ ਨੂੰ ਲੋਕ ਬੜੇ ਹੀ ਉਤਸਾਹ ਨਾਲ ਮਨਾਉਂਦੇ ਹਨ ਅਤੇ ਇਸ ਦੌਰਾਨ ਗਰੀਬ ਵਰਗ ਦੇ ਲੋਕ ਵੀ ਛੋਟੀਆਂ- ਛੋਟੀਆਂ ਮੰਜੀਆਂ ਦੇ ਉੱਪਰ ਪਟਾਕੇ ਜਾਂ ਮਠਿਆਈ ਦਾ ਸਮਾਨ ਲਗਾ ਕੇ ਵੇਚ ਕੇ ਇਹ ਤਿਹਾਰ ਮਨਾਉਂਦੇ ਹਨ ਲੇਕਿਨ ਦੇਰ ਰਾਤ ਅੰਮ੍ਰਿਤਸਰ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਵੱਲੋਂ ਪਟਾਕੇ ਵੇਚਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਤਲਬੀਰ ਗਿੱਲ ਵੱਲੋਂ ਦੇਰ ਰਾਤ ਥਾਣਾ ਸੀ ਡਿਵੀਜ਼ਨ ਦੇ ਬਾਹਰ ਜਾ ਕੇ ਧਰਨਾ ਦਿੱਤਾ ਗਿਆ ਤੇ ਦੇਖਦੇ ਹੀ ਦੇਖਦੇ ਇਹ ਰੋਲਾ ਦੋ ਜਾਤਾਂ ਦੇ ਵਿੱਚ ਪਹੁੰਚ ਗਿਆ ਜਿਸ ਵਿੱਚ ਇਕ ਵਾਲਮੀਕੀ ਤੀਰਥ ਤੇ ਲੋਕ ਅਤੇ ਦੂਸਰੇ ਪਾਸੇ ਸਿੱਖ ਕਮਿਊਨਿਟੀ ਦੇ ਲੋਕ ਸਾਹਮਣੇ ਇਕੱਠੇ ਹੋਏ|

 

ਜਿਸ ਵਿੱਚ ਉਹਨਾਂ ਵੱਲੋਂ ਆਪਣੇ ਆਪਣੇ ਕਮਿਊਨਿਟੀ ਦੇ ਨਾਅਰੇ ਵੀ ਲਗਾਏ ਗਏ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਇਸ ਨੂੰ ਸ਼ਾਂਤ ਕੀਤਾ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਤਲਬੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਆਪਣੇ ਸਾਥੀਆਂ ਦੇ ਨਾਲ ਚਟਾਣ ਵਾਂਗੂੰ ਖੜੇ ਹੁੰਦੇ ਹਨ ਤੇ ਹਮੇਸ਼ਾ ਹੀ ਚਟਾਣ ਵਾਂਗੂੰ ਹੀ ਖੜੇ ਰਹਿੰਦੇ ਹਨ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਲੋਕ ਭ੍ਰਿਸ਼ਟਾਚਾਰ ਹਨ ਉਹਨਾਂ ਦੇ ਖਿਲਾਫ ਵੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਵਾਜ਼ ਚੁੱਕੀ ਜਾਂਦੀ ਹੈ ਤੇ ਹਮੇਸ਼ਾ ਹੀ ਆਵਾਜ਼ ਚੁੱਕੀ ਜਾਂਦੀ ਰਵੇਗੀ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਤਿੰਨ ਨੌਜਵਾਨਾਂ ਵੱਲੋਂ ਪਟਾਕੇ ਵੇਚਣ ਦੀ ਦੁਕਾਨ ਲਗਾਈ ਗਈ ਸੀ ਤਾਂ ਇਹਨਾਂ ਨੌਜਵਾਨਾਂ ਦੇ ਕੋਲੋਂ ਪੁਲਿਸ ਨੇ 10 ਹਜਾਰ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਇਹ ਉਹ ਲੋਕ ਹਨ ਜਿਹਨਾਂ ਵੱਲੋਂ ਇਸ ਦਿਨਾਂ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਅਤੇ ਇਸ ਦਿਨਾਂ ਤੋਂ ਬਾਅਦ ਕੁਝ ਪੈਸੇ ਕਮਾ ਕੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਅੱਜ ਉਹ ਤਿੰਨੇ ਇਹਨਾਂ ਨੌਜਵਾਨਾਂ ਨੂੰ ਲੈ ਕੇ ਜਾ ਰਹੇ ਹਨ ਅਤੇ ਜੋ ਪੈਸੇ ਦੀ ਮੰਗ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਹੈ ਉਸ ਦੀ ਸ਼ਿਕਾਇਤ ਵੀ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇਗੀ।

Scroll to Top