Amritsar Improvement Department

ਅੰਮ੍ਰਿਤਸਰ ਇੰਪਰੂਵਮੈਂਟ ਵਿਭਾਗ ਨੇ ਨਜਾਇਜ਼ ਕਬਜ਼ਿਆਂ ‘ਤੇ ਚਲਾਇਆ ਪੀਲਾ ਪੰਜਾ, ਇਲਾਕਾ ਵਾਸੀਆਂ ਨੇ ਕੀਤਾ ਵਿਰੋਧ

ਅੰਮ੍ਰਿਤਸਰ, 19 ਜੁਲਾਈ 2024: ਅੰਮ੍ਰਿਤਸਰ ਦੀ ਇੰਪਰੂਵਮੈਂਟ ਵਿਭਾਗ (Amritsar Improvement Department) ਦੀ ਟੀਮ ਨੇ ਨਿਊ ਅੰਮ੍ਰਿਤਸਰ ‘ਚ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਹੈ | ਇੰਪਰੂਵਮੈਂਟ ਟਰਸਟ ਦੀ ਇਸ ਕਾਰਵਾਈ ਦਾ ਇਲਾਕਾ ਵਾਸੀਆਂ ਨੇ ਵਿਰੋਧ ਕੀਤਾ | ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਇੰਪਰੂਵਮੈਂਟ ਵਿਭਾਗ ਵੱਲੋਂ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ |

ਉਨ੍ਹਾਂ ਕਿਹਾ ਘਰ ਦੇ ਬਾਹਰ ਬਣੀਆਂ ਕਿਆਰੀਆਂ ਨੂੰ ਤੋੜਿਆ ਜਾ ਰਿਹਾ ਹੈ | ਨਿਊ ਅੰਮ੍ਰਿਤਸਰ ਦੇ ਲੋਕਾਂ ਨੇ ਕਹਿਣਾ ਹੈ ਕਿ ਇਹ ਕਬਜ਼ੇ ਪਿਛਲੇ 15 ਸਾਲਾਂ ਤੋਂ ਹੋਏ ਪਏ ਹਨ ਉਦੋਂ ਵਿਭਾਗ ਦੀ ਟੀਮ ਕਬਜ਼ੇ ਖਾਲੀ ਕਰਵਾਉਣ ਦੇ ਲਈ ਕਿਉਂ ਨਹੀਂ ਪਹੁੰਚੀਆਂ | ਉਹਨਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਦੀ ਸ਼ਹਿ ‘ਤੇ ਹੀ ਕਬਜ਼ੇ ਕੀਤੇ ਗਏ ਹਨ।

ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਇੰਪਰੂਵਮੈਂਟ ਟਰਸਟ ਦੇ ਸੁਪਰੀਡੈਂਟ ਰਾਕੇਸ਼ ਗਰਗ ਨੇ ਕਿਹਾ ਬਹੁਤ ਸਾਰੇ ਲੋਕਾਂ ਵੱਲੋਂ ਘਰਾਂ ਦੇ ਬਾਹਰ ਨਜਾਇਜ਼ ਕਬਜ਼ੇ ਕੀਤੇ ਗਏ ਸਨ, ਜਿਸ ਨੂੰ ਕਿ ਅੱਜ ਵਿਭਾਗ ਦੇ ਨਾਲ ਮਿਲ ਕੇ ਛੁਡਵਾ ਰਿਹਾ ਹੈ ਅਤੇ ਬਲਡੋਜ਼ਰ ਦੇ ਨਾਲ ਨਜਾਇਜ਼ ਕਬਜ਼ਿਆਂ ਨੂੰ ਤੋੜਿਆ ਜਾ ਰਿਹਾ |

ਉਹਨਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਨਜਾਇਜ਼ ਕਬਜ਼ੇ ਹਟਵਾ ਰਹੇ ਹਾਂ ਅਤੇ ਇਸ ਦੀ ਰਿਪੋਰਟ ਬਣਾ ਕੇ ਅਦਾਲਤ’ਚ ਪੇਸ਼ ਕੀਤੀ ਜਾਣੀ ਹੈ | ਜਿਸ ਕਰਕੇ ਕਿਸੇ ਵੀ ਤਰੀਕੇ ਦਾ ਕੋਈ ਨਜਾਇਜ਼ ਕਬਜ਼ਾ ਨਹੀਂ ਰਹਿਣ ਦਿੱਤਾ ਜਾਵੇਗਾ। ਦੂਜੇ ਪਾਸੇ ਇਸ ਮਾਮਲੇ ਚ ਪਹੁੰਚੇ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇੰਪਰੂਵਮੈਂਟ ਟਰਸਟ ਵਿਭਾਗ ਵੱਲੋਂ ਨਜਾਇਜ਼ ਕਬਜ਼ੇ ਹਟਵਾਏ ਜਾ ਰਹੇ ਹਨ ਤੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Scroll to Top