Amritsar: ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਪਿੰਡ ਨੇ ਸਰਬਸੰਮਤੀ ਨਾਲ ਚੁਣੀ ਪੰਚਾਇਤ

9 ਅਕਤੂਬਰ 2024:  ਦੇਸ਼ ਦੀ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਪੰਜਗਰਾਈਂ ਨਿੱਜਰਾ ਵਿੱਚ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ, ਇਸ ਮੌਕੇ ਪਿੰਡ ਦੇ ਸੁਖਦੇਵ ਸਿੰਘ ਨੂੰ ਆਪਸੀ ਪਿਆਰ ਤੇ ਵਿਚਾਰ ਚਰਚਾ ਤੋਂ ਬਾਅਦ ਸਰਪੰਚ ਚੁਣ ਲਿਆ ਗਿਆ ਇਸ ਦੇ ਨਾਲ ਹੀ ਅੱਜ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀ ਪੰਚਾਇਤ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ।

ਇਸ ਮੌਕੇ ਸਰਪੰਚ ਚੁਣੇ ਗਏ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਪਹਿਲੀ ਵਾਰ ਪਿੰਡ ਵਾਸੀਆਂ ਨੇ ਆਪਸੀ ਪਿਆਰ ਅਤੇ ਪਿਆਰ ਨਾਲ ਪੰਚਾਇਤ ਚੁਣੀ ਹੈ ਪਿੰਡ ਵਿੱਚ ਕੋਈ ਵੀ ਝਗੜਾ ਨਹੀਂ ਹੈ ਅਤੇ ਇਰਖਾ ਬਾਜੀ ਵੀ ਖਤਮ ਹੋ ਗਈ ਹੈ। ਅਤੇ ਸਭ ਤੋਂ ਪਹਿਲਾਂ ਪਿੰਡ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ।

 

ਰਿਪੋਰਟਰ: ਮੁਕੇਸ਼ ਮਹਿਰਾ

Scroll to Top