Amritsar: ਕ੍ਰਿਸਮਸ, ਨਵੇਂ ਸਾਲ ਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਚੈਕਿੰਗ ਅਭਿਆਨ

ਰਿਪੋਰਟਰ ਮੁਕੇਸ਼ ਮਹਿਰਾ, 20 ਦਸੰਬਰ 2024: ਅੰਮ੍ਰਿਤਸਰ (amritsar) ਵਿੱਚ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਕ੍ਰਿਸਮਸ ਦੇ (Christmas and New Year) ਤਿਉਹਾਰ ਤੇ ਨਵੇਂ ਸਾਲ ਨੂੰ ਲੈ ਕੇ ਪੁਲਿਸ ਵਲੋ ਅੰਮ੍ਰਿਤਸਰ ਸ਼ਹਿਰ ਵਿਚ ਥਾਂ-ਥਾਂ ਤੇ ਨਾਕਾਬੰਦੀ ਕਰਕੇ ਚੈਕਿੰਗ (checking) ਕੀਤੀ ਜਾ ਰਹੀ ਹੈ|

ਉਥੇ ਹੀ ਰੇਲਵੇ ਸ਼ਟੇਸ਼ਨ (railway station) ਅੰਮ੍ਰਿਤਸਰ ਤੇ ਪੰਜਾਬ ਪੁਲਿਸ (punjab police) ਅਤੇ ਜੀਆਰਪੀ ਪੁਲਿਸ ਤੇ ਡੋਗ ਸਕੁਾਡ ਤੇ ਕਮਾਂਡੋ(commando police)  ਪੁਲਿਸ ਰੇਲਵੇ ਪੁਲਿਸ ਵੱਲੋ ਚੈਕਿੰਗ ਅਭਿਆਨ ਕੀਤਾ ਗਿਆ, ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾੜੇ ਅਨਸਰਾਂ ਦੇ ਮਨਾਂ ਵਿੱਚ ਡਰ ਪੈਦਾ ਕਰਨ ਦੇ ਲਈ ਇਹ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ |

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (punjab goverment) ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਡੀਜੀਪੀ ਦੀਆਂ ਹਦਾਇਤਾਂ ਤੇ ਅੰਮ੍ਰਿਤਸਰ ਵਿੱਚ ਭਲਕੇ ਸ਼ਾਂਤੀ ਪੂਰਵਕ ਚੋਣਾਂ ਹੋ ਸਕਣ ਤੇ ਕ੍ਰਿਸਮਸ ਦਾ ਤਿਓਹਾਰ ਅਤੇ ਨਵੇਂ ਸਾਲ ਨੂੰ ਲੈ ਕੇ ਸ਼ਾਂਤੀ ਦੇ ਨਾਲ ਮਨਾਉਣ ਲਈ ਇਹ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਆਏ ਦਿਨ ਕਾਫੀ ਨਸ਼ਾ ਫੜਿਆ ਜਾ ਰਿਹਾ ਹੈ|

ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ-ਸੁਥਰੀ ਤੇ ਚੰਗੀ ਕਾਨੂੰਨ ਵਿਵਸਥਾ ਮੁਹਈਆ ਕਰਵਾਈ ਜਾਵੇ, ਇਸ ਕਰਕੇ ਹਰ ਆਉਣ ਜਾਣ ਵਾਲੀ ਯਾਤਰੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕੋਈ ਵੀ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ ਤਾਂ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਬਲਾਸਟ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਪੁਲਿਸ ਹਰ ਥਾਂ ਤੇ ਨਾਕੇਬੰਦੀ ਕਰਕੇ ਸਖਤੀ ਨਾਲ ਚੈਕਿੰਗ ਕਰਦੀ ਦਿਖਾਈ ਦੇ ਰਹੀ ਹੈ ਜਿਸ ਦੇ ਚਲਦੇ ਅੰਮ੍ਰਿਤਸਰ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਅਭਿਆਨ ਕੀਤਾ ਗਿਆ ਕਿਉਂਕਿ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸਫਰ ਕਰਦੇ ਹਨ। ਉਹਨਾਂ ਦੀ ਰੱਖਿਆ ਦੇ ਲਈ ਪੁਲਿਸ ਵੱਲੋਂ ਇਹ ਚੈਕਿੰਗ ਅਭਿਆਨ ਕਰਦੇ ਹੋਏ ਹਰ ਸ਼ੱਕੀ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ|

read more: ਇਸਲਾਮਾਬਾਦ ‘ਚ ਤੜਕਸਾਰ ਬਲਾਸਟ,ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

 

Scroll to Top