ਅੰਮ੍ਰਿਤਸਰ 10 ਸਤੰਬਰ 2024 :- ਬਿਆਸ ਦੇ ਨਜ਼ਦੀਕ ਨੰਗਲ ਪਿੰਡ ਵਿਚ ਚਲ ਰਹੀ ਨਜ਼ਾਇਜ ਪਟਾਕਾ ਫੈਕਟਰੀ ਵਿਚ ਭਿਆਨਕ ਬਲਾਸਟ ਹੋ ਗਿਆ ਹੈ | ਦੱਸ ਦੇਈਏ ਕਿ ਬਲਾਸਟ ਦੇ ਵਿੱਚ ਇਕੋ ਹੀ ਪਰਿਵਾਰ ਦੇ ਚਾਰ ਚਿਰਾਗ ਬੁਝ ਗਏ ਹਨ, ਉਥੇ ਹੀ ਲੋਕਾਂ ਵਿੱਚ ਬਿਨਾਂ ਲਾਇਸੈਂਸ ਚੱਲ ਰਹੀਆਂ ਪਟਾਕਾ ਫੈਕਟਰੀਆ ਨੂੰ ਲੈ ਕੇ ਭਾਰੀ ਰੋਸ ਦਿਖਾਈ ਦੇ ਰਿਹਾ ਹੈ।
ਜਿਸ ਸੰਬਧੀ ਗੱਲਬਾਤ ਕਰਦਿਆ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਨੰਗਲ ਵਿਚ ਚਲ ਰਹੀ ਬਿਨਾਂ ਲਾਇਸੈਂਸ ਦੀ ਪਟਾਕਾ ਫੈਕਟਰੀ ਵਿਚ ਬਲਾਸਟ ਹੋਣ ਨਾਲ ਇਕੋ ਪਰਿਵਾਰ ਦੇ ਚਾਰ ਮੁੰਡੀਆ ਦੀ ਮੌਤ ਹੋ ਗਈ ਅਤੇ ਇਕ ਦੇ ਗੰਭੀਰ ਰੂਪ ਵਿਚ ਜਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਨੇ ਪਿੰਡ ਵਿਚ ਮਾਤਮ ਦਾ ਮਾਹੋਲ ਬਣਾਇਆ ਹੋਇਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੀ ਘਟਨਾ ਵਾਪਰਨ ਤੋ ਬਾਅਦ ਵੀ ਫੈਕਟਰੀ ਚਲਾਉਣ ਵਾਲੀ ਮਹਿਲਾ ਵਲੋਂ ਇਸ ਦੁਖੀ ਅਤੇ ਪੀੜੀਤ ਪਰਿਵਾਰ ਦੀ ਸਾਰ ਲੈਣ ਦੀ ਜਗ੍ਹਾ ਉਹ ਉਥੋਂ ਫਰਾਰ ਹੋ ਗਏ ਹਨ| ਪੁਲਿਸ ਦੇ ਵੱਲੋਂ ਐਫ.ਆਈ.ਆਰ ਦਰਜ ਕੀਤੀ ਗਈ ਹੈ|
(ਰਿਪੋਰਟਰ – ਮੁਕੇਸ਼ ਮਹਿਰਾ)