Amritsar Blast: ਇਸਲਾਮਾਬਾਦ ‘ਚ ਤੜਕਸਾਰ ਬਲਾਸਟ,ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

17 ਦਸੰਬਰ 2024: ਅੰਮ੍ਰਿਤਸਰ (Amritsar Commissionerate and Amritsar Rural) ਕਮਿਸ਼ਨਰੇਟ ਅਤੇ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਿਆਂ (police stations) ਦੇ ਵਿੱਚ ਪਿਛਲੇ ਕੁਝ ਦਿਨਾਂ ‘ਚ ਵੱਖ-ਵੱਖ ਸਮੇਂ ਦੌਰਾਨ ਬਲਾਸਟ (BLAST) ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਦੱਸ ਦੇਈਏ ਅਜਿਹਾ ਹੀ ਇਕ ਤਾਜ਼ਾ ਮਾਮਲਾ ਅੰਮ੍ਰਿਤਸਰ (Islamabad police station in Amritsar) ਦੇ ਥਾਣਾ ਇਸਲਾਮਾਬਾਦ ਦਾ ਹੈ ਜਿੱਥੇ ਅੱਜ ਸਵੇਰੇ 4 ਵਜੇ ਦੇ ਕਰੀਬ ਬਲਾਸਟ ਹੋਇਆ,ਇਸ ਸੰਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪੁਲਿਸ ਦੀਆਂ ਟੀਮਾਂ ਵੀ ਥਾਣੇ ਦੇ ਬਾਹਰ ਪਹੁੰਚੀਆਂ ਅਤੇ ਉਨਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵੱਖ-ਵੱਖ ਥਾਣਿਆਂ ਦੇ ਵਿੱਚ ਹੋਏ ਬਲਾਕ ਦੇ ਮਾਮਲੇ ‘ਚ ਹੁਣ ਤੱਕ ਪੁਲਿਸ ਨੇ 12 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਅਤੇ ਉਹਨਾਂ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਮਾਮਲੇ ਦੇ ਵਿੱਚ ਹਜੇ ਇੱਕ ਵਿਅਕਤੀ ਅਮਨ ਖੋਖਰ ਨੂੰ ਕਾਬੂ ਕਰਨਾ ਬਾਕੀ ਹੈ, ਅਤੇ ਇਸ ਤੋਂ ਇਲਾਵਾ ਵੀ ਤਿੰਨ ਹੋਰ ਵਿਅਕਤੀ ਉਹਨਾਂ ਦੇ ਰਡਾਰ ਤੇ ਹਨ ਪੁਲਿਸ ਨੇ ਦੱਸਿਆ ਕਿ ਜਦੋਂ ਕਿਸੇ ਗਰੁੱਪ ਦੇ ਇੰਨੇ ਵਿਅਕਤੀਆਂ ਨੂੰ ਪੁਲਿਸ ਗ੍ਰਫਤਾਰ ਕਰ ਲੈਂਦੀ ਹੈ ਤਾਂ ਗਰੁੱਪ ਦਾ ਮੁਖੀ ਆਪਣੀ ਪਾਵਰ ਦਿਖਾਉਣ ਲਈ ਅਜਿਹੀਆਂ ਹਰਕਤਾਂ ਕਰਦਾ ਹੈ|

ਇਸ ਗਰੁੱਪ ਦੇ ਸਾਰਿਆਂ ਵਿਅਕਤੀਆਂ ਨੂੰ ਜਲਦ ਹੀ ਪੁਲਿਸ ਗ੍ਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕਰੇਗੀ। ਉਹਨਾਂ ਕਿਹਾ ਕਿ ਬਲਾਸਟ ਹੋਣ ਦੀ ਆਵਾਜ਼ ਜਰੂਰ ਆਈ ਹੈ ਹਜੇ ਤੱਕ ਬਲਾਸਟ ਦੀ ਕੋਈ ਸਮਗਰੀ ਪੁਲਿਸ ਨੂੰ ਬਰਾਮਦ ਨਹੀਂ ਹੋਈ ਹੈ ਤੇ ਨਾ ਹੀ ਇਸ ਬਲਾਸਟ ਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਹੈ।

READ MORE: ਅੰਮ੍ਰਿਤਸਰ ਹਵਾਈ ਅੱਡੇ ਤੋਂ ਬੈਂਕਾਕ ਲਈ ਸਿੱਧੀ ਉਡਾਣ ਸ਼ੁਰੂ

 

Scroll to Top