Amritsar: ਅਰਜਨਟੀਨਾ ਤੇ ਉਰੁਗੁਏ ਦੇ ਅਲਬਰਟੋ ਗੁਆਨੀ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਹੋਏ ਨਤਮਸਤਕ

7 ਜਨਵਰੀ 2025: ਭਾਰਤ (Argentine Ambassador to India Mariano Cassino and Uruguay’s Ambassador Alberto Guani) ਵਿੱਚ ਅਰਜਨਟੀਨਾ ਦੇ ਰਾਜਦੂਤ ਮਾਰੀਆਨੋ ਕਸੀਨੋ ਅਤੇ ਉਰੁਗੁਏ ਦੇ ਰਾਜਦੂਤ ਅਲਬਰਟੋ ਗੁਆਨੀ ਮੰਗਲਵਾਰ ਨੂੰ ਅੰਮ੍ਰਿਤਸਰ (amritsar) ਦੇ ਹਰਿਮੰਦਰ (Golden Temple) ਹਿਬ ਵਿਖੇ ਨਤਮਸਤਕ ਹੋਏ। ਦੋਵਾਂ ਦੇਸ਼ਾਂ ਦੇ ਰਾਜਦੂਤਾਂ ਨੇ ਦਰਬਾਰ (darbar sahib) ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਭਾਰਤੀ ਅਧਿਕਾਰੀ ਵੀ ਮੌਜੂਦ ਸਨ।

ਉਰੂਗੁਏ ਦੇ ਰਾਜਦੂਤ ਅਲਬਰਟੋ ਗੁਆਨੀ ਨੇ ਕਿਹਾ ਕਿ ਉਹ ਪਹਿਲੀ ਵਾਰ ਹਰਿਮੰਦਰ ਸਾਹਿਬ ਆਏ ਹਨ। ਉਨ੍ਹਾਂ ਕਿਹਾ ਕਿ ਉਹ ਇੱਥੇ ਨਵੇਂ ਸਾਲ ‘ਤੇ ਧੰਨਵਾਦ ਪ੍ਰਗਟਾਉਣ ਅਤੇ ਭਾਰਤ ਅਤੇ ਉਰੂਗਵੇ ਦਰਮਿਆਨ ਨਜ਼ਦੀਕੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਆਏ ਹਨ।

ਇਸ ਦੇ ਨਾਲ ਹੀ ਭਾਰਤ ਵਿੱਚ ਅਰਜਨਟੀਨਾ ਦੇ ਰਾਜਦੂਤ ਮਾਰੀਆਨੋ ਕਸੀਨੋ ਨੇ ਕਿਹਾ ਕਿ ਅਸੀਂ ਇੱਥੇ ਸਨਮਾਨ ਦੇਣ ਆਏ ਹਾਂ। ਸਾਡੀ ਕਾਮਨਾ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਚੰਗੇ ਸਬੰਧ ਬਣੇ ਰਹਿਣ ਅਤੇ ਭਾਰਤ ਦੇ ਲੋਕ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹਿਣ। ਰਾਜਦੂਤ ਮਾਰੀਆਨੋ ਕਸੀਨੋ ਨੇ ਕਿਹਾ ਕਿ ਉਹ ਵੀ ਪਹਿਲੀ ਵਾਰ ਹਰਿਮੰਦਰ ਸਾਹਿਬ ਗਏ ਹਨ।

ਇਸ ਦੌਰਾਨ ਉਨ੍ਹਾਂ ਨੇ ਦਰਬਾਰ (darbar sahib complex) ਸਾਹਿਬ ਕੰਪਲੈਕਸ ਦੀ ਪਰਿਕਰਮਾ ਕੀਤੀ ਅਤੇ ਹਰਿਮੰਦਰ (Golden Temple) ਸਾਹਿਬ ਬਾਰੇ ਜਾਣਕਾਰੀ ਹਾਸਲ ਕੀਤੀ। ਇੰਨਾ ਹੀ ਨਹੀਂ ਦੋਹਾਂ ਦੇਸ਼ਾਂ ਦੇ ਰਾਜਦੂਤਾਂ ਨੇ ਹਰਿਮੰਦਰ ਸਾਹਿਬ ‘ਚ ਤਸਵੀਰਾਂ ਵੀ ਕਲਿੱਕ ਕਰਵਾਈਆਂ।

read more:  ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ

Scroll to Top