Amritsar: ਦਰਬਾਰ ਸਾਹਿਬ ਦੇ ਸਰੋਵਰ ‘ਚ ਬਜ਼ੁਰਗ ਨੇ ਮਾ.ਰੀ ਛਾ.ਲ? ਮੌਕੇ ‘ਤੇ ਟਾਸਕ ਫੋਰਸ ਨੇ ਕੀਤਾ ਰੈਸਕਿਊ

19 ਅਕਤੂਬਰ 2024: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਕਥਿਤ ਤੌਰ ‘ਤੇ ਬਜ਼ੁਰਗ ਦੇ ਵਲੋਂ ਸਰੋਵਰ ਦੇ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ| ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਤੁਰੰਤ ਹੀ ਬਜ਼ੁਰਗ ਨੂੰ ਸਰੋਵਰ ਦੇ ਵਿੱਚੋ ਬਾਹਰ ਕੱਢਿਆ, ਬਜ਼ੁਰਗ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ| ਉੱਥੇ ਹੀ ਸੰਗਤ ਦੇ ਵਿੱਚ ਹਫੜਾ ਦਫੜੀ ਮਚ ਗਈ|

ਦੱਸ ਦੇਈਏ ਕਿ ਸੇਵਾਦਾਰਾਂ ਦੇ ਵਲੋਂ ਬਜ਼ੁਰਗ ਨੂੰ ਪੁਲਿਸ ਦੇ ਹਵਾਲੇ ਕੀਤਾ ਗਈ ਤੇ ਪੁਲਿਸ ਨੇ ਦੱਸਿਆ ਕਿ ਬਜ਼ੁਰ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ| ਹੁਣ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬਜ਼ੁਰਗ ਨੇ ਇਹੋ ਜੀਅਹੁ ਕਦਮ ਕਿਉਂ ਚੁੱਕਿਆ ਹੈ

Scroll to Top