medicine factory

ਅੰਮ੍ਰਿਤਸਰ: ਮਜੀਠਾ ਰੋਡ ‘ਤੇ ਦਵਾਈਆਂ ਦੀ ਫੈਕਟਰੀ ‘ਚ ਲੱਗੀ ਅੱਗ, ਇਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ

ਚੰਡੀਗੜ੍ਹ, 06 ਅਕਤੂਬਰ 2023: ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਦਵਾਈਆਂ ਦੀ ਇਕ ਫੈਕਟਰੀ (medicine factory) ਨੂੰ ਲੱਗੀ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਰਾਤ ਕਰੀਬ 12 ਵਜੇ ਫੈਕਟਰੀ ਵਿੱਚੋਂ ਚਾਰ ਲਾਸ਼ਾਂ ਕੱਢੀਆਂ ਗਈਆਂ। ਜਦੋਂਕਿ ਕਰੀਬ 2 ਵਜੇ ਅੱਗ ‘ਤੇ ਕਾਬੂ ਪਾਇਆ ਗਿਆ। ਮਰਨ ਵਾਲਿਆਂ ਵਿਚ ਇਕ ਔਰਤ ਵੀ ਸ਼ਾਮਲ ਹੈ, ਜਿਸ ਦੀ ਪਛਾਣ 22 ਸਾਲਾ ਰਾਣੀ ਵਜੋਂ ਹੋਈ ਹੈ। ਜਦਕਿ ਬਾਕੀਆਂ ਦੀ ਪਛਾਣ ਸੁਖਜੀਤ ਵਾਸੀ ਪਰਥਵਾਲਾ, ਗੁਰਭੇਜ ਵਾਸੀ ਵੇਰਕਾ ਅਤੇ ਨਾਬਾਲਗ 17 ਸਾਲਾ ਕੁਲਵਿੰਦਰ ਸਿੰਘ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਫੈਕਟਰੀ (medicine factory) ਵਿੱਚ ਬੀਤੇ ਦਿਨ ਸ਼ਾਮ 4.30 ਵਜੇ ਦੇ ਕਰੀਬ ਅੱਗ ਲੱਗ ਗਈ। ਜਦੋਂ ਇਹ ਘਟਨਾ ਵਾਪਰੀ ਤਾਂ ਸ਼ਿਫਟ ਬਦਲਣ ਵਾਲੀ ਸੀ ਅਤੇ ਜ਼ਿਆਦਾਤਰ ਕਰਮਚਾਰੀ ਛੁੱਟੀ ਦੀ ਤਿਆਰੀ ਕਰ ਰਹੇ ਸਨ। ਅੱਗ ਲੱਗਣ ਤੋਂ ਬਾਅਦ ਸਾਰੇ ਤੁਰੰਤ ਬਾਹਰ ਭੱਜ ਗਏ। ਜਦਕਿ ਮਰਨ ਵਾਲੇ ਚਾਰ ਕਰਮਚਾਰੀ ਬਚਣ ਲਈ ਉਪਰਲੀ ਮੰਜ਼ਿਲ ‘ਤੇ ਚਲੇ ਗਏ। ਪਰ ਇਮਾਰਤ ਵਿੱਚ ਰੱਖੇ 500 ਐਲਕੋਹਲ ਦੇ ਡਰੰਮਾਂ ਨੇ ਸਥਿਤੀ ਵਿਗੜ ਗਈ।

ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਰਾਤ ਨੂੰ 15 ਗੱਡੀਆਂ ਤਾਇਨਾਤ ਕੀਤੀਆਂ ਗਈਆਂ ਸਨ। ਡੀਐਸਪੀ ਜੰਡਿਆਲਾਗੁਰੂ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ 2.30 ਵਜੇ ਸਮੁੱਚੀ ਸਥਿਤੀ ਕਾਬੂ ਹੇਠ ਸੀ। ਫਿਲਹਾਲ ਮਾਮਲੇ ਦੀ ਨਿਆਂਇਕ ਜਾਂਚ ਹੋਵੇਗੀ। ਜਿਸ ਵਿੱਚ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਕਿਸ ਦੀ ਗਲਤੀ ਹੈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਧਮਾਕੇ ਅੰਦਰ ਰੱਖੀ ਸ਼ਰਾਬ ਕਾਰਨ ਹੋਏ ਅਤੇ ਅੱਗ ਤੇਜ਼ੀ ਨਾਲ ਫੈਲ ਗਈ।

Scroll to Top