ਤੇਜਿੰਦਰ ਸਿੰਘ

ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਦੀ ਅਦਾਲਤ ‘ਚ ਪੇਸ਼ੀ, ਪੁਲਿਸ ਨੂੰ ਮਿਲਿਆ ਚਾਰ ਦਿਨਾਂ ਰਿਮਾਂਡ

ਚੰਡੀਗੜ੍ਹ, 24 ਮਾਰਚ 2023: ਖੰਨਾ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ । ਖੰਨਾ ਪੁਲਿਸ ਦੇ ਮੁਤਾਬਕ ਗੋਰਖਾ ਬਾਬਾ ਤੋਂ ਪੁੱਛਗਿੱਛ ਦੌਰਾਨ ਕਈ ਖ਼ੁਲਾਸੇ ਹੋਏ ਹਨ, ਜਿਸ ‘ਚ AKF ਬਾਰੇ ਅਹਿਮ ਜਾਣਕਾਰੀਆਂ ਹਾਸਲ ਹੋਈਆਂ ਹਨ।

ਪੁਲਿਸ ਨੇ ਖ਼ੁਲਾਸਾ ਕੀਤਾ ਕਿ AKF ਦੇ ਸਾਰੇ ਮੈਂਬਰਾਂ ਨੂੰ AKF 3, AKF 56 ਵਰਗੇ ਬੈਲਟ ਨੰਬਰ ਦਿੱਤੇ ਗਏ ਸਨ ਅਤੇ ਗੋਲੀਬਾਰੀ ਅਭਿਆਸ ਸਮੇਤ ਮਾਰਸ਼ਲ ਆਰਟ ਅਤੇ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ ਸੀ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Khanna Police

Scroll to Top