Virsa Singh Valtoha

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਾ ਹੋਣ ‘ਤੇ ਉਸਦੀ ਪਤਨੀ ਨੂੰ ਨਹੀਂ ਕਰਨਾ ਚਾਹੀਦਾ ਤੰਗ ਪਰੇਸ਼ਾਨ: ਵਿਰਸਾ ਸਿੰਘ ਵਲਟੋਹਾ

ਚੰਡੀਗੜ੍ਹ, 21 ਮਾਰਚ 2023: ਪਿਛਲੇ ਤਿੰਨ ਦਿਨ ਤੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀਆਂ ਕੀਤੀਆ ਜਾ ਰਹੀਆਂ ਹਨ ਅਤੇ ਅੰਮ੍ਰਿਤਪਾਲ ਸਿੰਘ ਤੇ ਐਨਐੱਸਏ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਜਿਸ ਤੋਂ ਬਾਅਦ ਅੱਜ ਪੁਲਿਸ ਵੱਲੋਂ ਗੈਰ-ਜ਼ਮਾਨਤੀ ਵਰੰਟ ਵੀ ਅੰਮ੍ਰਿਤਪਾਲ ਸਿੰਘ ਲਈ ਜਾਰੀ ਕਰ ਦਿੱਤੇ ਗਏ ਹਨ ਅਤੇ ਹੁਣ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ (Virsa Singh Valtoha) ਵੱਲੋਂ ਪ੍ਰੈੱਸ ਕਾਨਫਰੰਸ ਕੀਤੀ |

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਹਲਾਤ ਖ਼ਰਾਬ ਹੁੰਦੇ ਨਜ਼ਰ ਆ ਰਹੇ ਹਨ ਅਤੇ ਲੋਕਾਂ ਦੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ | ਓਹਨਾ ਕਿਹਾ ਕਿ ਜਿਸ ਤਰੀਕੇ ਨਾਲ 1984 ਦੇ ਵਿੱਚ ਇੰਦਰਾ ਗਾਂਧੀ ਵੱਲੋਂ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਸੀ ਉਸੇ ਤਰੀਕੇ ਨਾਲ ਭਗਵੰਤ ਸਿੰਘ ਮਾਨ ਵੱਲੋਂ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਐਨਐੱਸਏ ਧਾਰਾ ਬਹੁਤ ਘਾਤਕ ਧਾਰਾ ਹੈ ਉਹਨਾਂ ਨੇ ਵੀ ਆਪਣੀ ਉਮਰ ਵੇਲੇ ਦੋ ਵਾਰ ਐਨਐੱਸਏ ਧਾਰਾ ਤਹਿਤ ਜੇਲ੍ਹ ਕੱਟੀ ਹੈ |

ਇਸ ਦੇ ਅੱਗੇ ਬੋਲਦੇ ਹਨ ਉਨ੍ਹਾਂ (Virsa Singh Valtoha) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਫੇਲੀਆਰ ਛਪਾਉਣ ਲਈ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਡਰਾਮਾ ਰਚਿਆ ਹੈ | ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਹੋਈ ਇੰਟਰਵਿਉ ਤੋਂ ਬਾਅਦ ਸਰਕਾਰ ‘ਤੇ ਉਠ ਰਹੇ ਸਵਾਲਾਂ ਨੂੰ ਦਬਾਉਣ ਲਈ ਡਰਾਮਾ ਰਚਿਆ ਗਿਆ | ਇਸ ਦੇ ਨਾਲ ਹੀ ਬੋਲਦੇ ਉਹਨਾਂ ਨੇ ਕਿਹਾ ਕਿ ਜੋ ਅੰਮ੍ਰਿਤਪਾਲ ਸਿੰਘ ਦੇ ਚਾਚਾ ਦੀ ਗ੍ਰਿਫਤਾਰੀ ਹੋਈ ਹੈ ਉਹ ਵੀ ਪੁਲਿਸ ਦਾ ਡਰਾਮਾ ਹੈ |

ਪੁਲਿਸ ਵੱਲੋਂ ਉਸ ਦੇ ਚਾਚਾ ਨੂੰ ਵੀ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਕੋਠੀ ਵਿੱਚ ਅਮ੍ਰਿਤਪਾਲ ਦੇ ਚਾਚੇ ਦੇ ਰੁਕਣ ਦੀ ਖ਼ਬਰ ਸਾਹਮਣੇ ਆਈ ਸੀ ਉਹ ਵੀ ਪੁਲਿਸ ਦੀ ਮਨਘੜਤ ਕਹਾਣੀ ਹੈ | ਇਸ ਦੇ ਨਾਲ ਹੀ ਵਿਰਸਾ ਸਿੰਘ ਵਲਟੋਹਾ ਨੇ ਇਹ ਵੀ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ 100% ਪੁਲਿਸ ਦੀ ਹਿਰਾਸਤ ਵਿਚ ਹੈ | ਹੁਣ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਕੋਈ ਡਰਾਮਾਂ ਹੀ ਰਚਨਾ ਹੈ ਅਤੇ ਅੰਮ੍ਰਿਤਪਾਲ ਸਿੰਘ ਦੀ ਕਵਰੇਜ ਕਰਨ ਵਾਲ਼ੇ ਪੱਤਰਕਾਰਾਂ ਦੇ ਉੱਪਰ 7/51 ਦੇ ਹੋ ਰਹੇ ਦਰਜ ਮਾਮਲਿਆਂ ‘ਤੇ ਵਿਰਸਾ ਸਿੰਘ ਵਲਟੋਹਾ ਵੀ ਖਿੜ ਖਿੜਾ ਕੇ ਹੱਸਦੇ ਨਜ਼ਰ ਆਏ, ਕਿਹਾ ਚੰਗੀ ਤਾਂ ਤੁਹਾਡੇ ਨਾਲ ਹੀ ਵੀ ਨਹੀਂ ਹੋ ਰਹੀ |

ਉਹਨਾਂ ਕਿਹਾ ਕਿ ਜੋ ਅੰਮ੍ਰਿਤਪਾਲ ਸਿੰਘ ਦੀ ਪਤਨੀ ਤੋਂ ਪੁੱਛਗਿੱਛ ਲਈ ਐੱਨਆਈਏ ਦੀਆਂ ਟੀਮਾਂ ਆ ਰਹੀਆਂ ਹਨ, ਉਹ ਵੀ ਬਹੁਤ ਮੰਦਭਾਗਾ ਹੈ 1984 ਵਿੱਚ ਅਜਿਹੇ ਹਾਲਾਤ ਹੁੰਦੇ ਸਨ ਕਿ ਘਰਾਂ ਵਿੱਚ ਲੜਕੀਆਂ ਬੀਬੀਆਂ ਨੂੰ ਟੋਰਚਰ ਕੀਤਾ ਜਾਂਦਾ ਸੀ ਅਜਿਹੇ ਹਾਲਾਤ ਹੀ ਦੁਬਾਰਾ ਅੱਜ ਦੇ ਸਮੇਂ ਵਿੱਚ ਬਣ ਰਹੇ ਹਨ | ਵਿਰਸਾ ਸਿੰਘ ਵਲਟੋਹਾ ਨੇ ਕਿਹਾ ਮੈਂ ਅਜਿਹੇ ਹਾਲਾਤਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਹੈ |

 

Scroll to Top