1970 ਦੇ ਦਹਾਕੇ ‘ਚ ਉਹ ਭਾਰਤੀ ਸਿਨੇਮਾ ਦੀ ਪ੍ਰਮੁੱਖ ਸਖਸ਼ੀਅਤ ਸਨ। ਅਮਿਤਾਭ ਬੱਚਨ (Amitabh Bachchan) ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਦੇ ਸਭ ਤੋਂ ਸਫਲ ਤੇ ਪ੍ਰਭਾਵਸ਼ਾਲੀ ਅਦਾਕਾਰਾਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਬਹੁਤ ਸਾਰੇ ਫੈਨਸ ਹਨ ਜੋ ਉਨ੍ਹਾਂ ਦੀ ਲੁਕ, ਉਨ੍ਹਾਂ ਦੇ ਕਦ, ਬੈਲ ਬੌਟਮ, ਉਨ੍ਹਾਂ ਦੀ ਦਾੜ੍ਹੀ ਦਾ ਸਟਾਈਲ ਵੀ ਕਾਪੀ ਕੀਤਾ ਤੇ ਅੱਜ ਵੀ ਲੋਕ ਉਨ੍ਹਾਂ ਦੀ ਉਸ ਲੁਕ ਤੋਂ ਪ੍ਰਭਾਵਿਤ ਹੁੰਦੇ ਹਨ। ਬਿੱਗ ਬੀ ਅੱਜ ਵੀ ਫ਼ਿਲਮ ਇੰਡਸਟਰੀ ‘ਚ ਖੂਬ ਚਰਚਾ ‘ਚ ਰਹਿੰਦੇ ਹਨ ।
ਪਰ ਅਮਿਤਾਭ ਬੱਚਨ ਦੇ ਇਸ ਮੁਕਾਮ ਤੱਕ ਪਹੁੰਚਣ ਦਾ ਸਫ਼ਰ ਅਸਾਨ ਨਹੀਂ ਸੀ। ਇਨ੍ਹਾਂ ਬੁਲੰਦੀਆਂ ਨੂੰ ਛੂਹਣ ਲਈ ਬਿੱਗ ਬੀ ਨੇ ਕਾਫ਼ੀ ਮਿਹਨਤ ਤੇ ਸੰਘਰਸ਼ ਕੀਤਾ ਹੈ। ਜਿਸ ਆਵਾਜ਼ ਤੇ ਲੰਬੇ ਕੱਦ ਨੂੰ ਅੱਜ ਲੋਕ ਸਰਾਹੁੰਦੇ ਹਨ, ਇੱਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਆਪਣੇ ਕੱਦ ਤੇ ਭਾਰੀ ਆਵਾਜ਼ ਕਰਕੇ ਕਈ ਜਗ੍ਹਾ ਤੋਂ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਹੀ ਨਹੀਂ ਅਮਿਤਾਭ ਬੱਚਨ ਜਦੋਂ ਆਲ ਇੰਡੀਆ ਰੇਡੀਓ ‘ਚ ਨੌਕਰੀ ਲਈ ਗਏ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਗਿਆ ਕਿ ‘ਆਵਾਜ਼ ਠੀਕ ਨਹੀਂ ਹੈ’।
ਪਰ ਇਨ੍ਹਾਂ ਸਭ ਰੁਕਾਵਟਾਂ ਦੇ ਬਾਵਜੂਦ ਬਿੱਗ ਬੀ ਹਨ, ਹਾਰ ਨਾ ਮੰਨਦੇ ਹੋਏ ਕਾਮਯਾਬੀ ਹਾਸਲ ਕੀਤੀ ਤੇ ਅੱਜ ਹਿੰਦੀ ਫਿਲਮਾਂ ਦੇ ਸਭ ਤੋਂ ਵੱਡੇ ਸੁਪਰਸਟਾਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ 1969 ‘ਚ ਖਵਾਜਾ ਅਹਿਮਦ ਅੱਬਾਸ ਦੀ ਫਿਲਮ ਸਾਤ ਹਿੰਦੁਸਤਾਨੀ ਰਾਹੀਂ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਅੱਜ 200 ਤੋਂ ਵੱਧ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਉਨ੍ਹਾਂ ਨੂੰ ‘ਪਦਮ ਸ਼੍ਰੀ’, ‘ਪਦਮ ਭੂਸ਼ਣ’, ‘ਰਾਸ਼ਟਰੀ ਪੁਰਸਕਾਰ’ ਅਤੇ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਸਮੇਤ ਕਈ ਪੁਰਸਕਾਰ ਮਿਲੇ।
ਬਿਗ ਬੀ (Amitabh Bachchan) ਨੇ 70 ਦੇ ਦਹਾਕੇ ‘ਚ ਖੂਬ ਪ੍ਰਸਿੱਧੀ ਖੱਟੀ ਅਤੇ ਖੁਦ ਨੂੰ ਬਾਲੀਵੁੱਡ ਦੇ ‘ਐਂਗਰੀ ਯੰਗ ਮੈਨ’ ਵਜੋਂ ਸਥਾਪਿਤ ਕੀਤਾ । ਗੱਲ ਕਰਦੇ ਹਾਂ ਉਨ੍ਹਾਂ ਫ਼ਿਲਮਾਂ ਦੀ ਜਿਨ੍ਹਾਂ ਨੇ ਅਮਿਤਾਭ ਬੱਚ ਨੂੰ ‘ਐਂਗਰੀ ਯੰਗ ਮੈਨ’ ਬਣਾਇਆ:
1. ਜ਼ੰਜੀਰ: ‘ਜ਼ੰਜੀਰ’ ‘ਚ ਅਮਿਤਾਭ ਬੱਚਨ ਦਾ ਕਿਰਦਾਰ ਇਕ ਨੌਜਵਾਨ ਪੁਲਸ ਅਫਸਰ ਦਾ ਸੀ, ਜੋ ਹਰ ਸਮੇਂ ਗੁੱਸੇ ‘ਚ ਰਹਿੰਦਾ ਹੈ। 1973 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਤੋਂ ਉਸ ਦੌਰ ਦੇ ਨੌਜਵਾਨ ਬਹੁਤ ਪ੍ਰਭਾਵਿਤ ਹੋਏ ਸਨ ਤੇ ਬਹੁਤ ਸਾਰੇ ਨੌਜਵਾਨਾਂ ਨੇ ‘ਜ਼ੰਜੀਰ’ ਦੇ ਇੰਸਪੈਕਟਰ ਵਿਜੇ ਨਾਲ ਆਪਣੇ ਆਪ ਨੂੰ ਜੋੜਿਆ। ‘ਜੰਜੀਰ’ ‘ਚ ਪ੍ਰਾਣ ਅਤੇ ਅਮਿਤਾਭ ਦਾ ਟਕਰਾਅ ਕਾਫੀ ਮਸ਼ਹੂਰ ਹੋਇਆ ਸੀ। ਇਸ ਫਿਲਮ ਤੋਂ ਬਾਅਦ ਅਮਿਤਾਭ ਅਤੇ ਪ੍ਰਾਣ ਦੀ ਜੋੜੀ ਨੇ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ।
2. ਦੀਵਾਰ: ‘ਦੀਵਾਰ’ ਫਿਲਮ ਦੋ ਭਰਾਵਾਂ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ। ਉਨ੍ਹਾਂ ਦਾ ਪਿਤਾ ਜਨਤਾ ਵਿੱਚ ਬੇਇੱਜ਼ਤ ਹੋਣ ਤੋਂ ਬਾਅਦ ਫਰਾਰ ਹੋ ਜਾਂਦਾ ਹੈ। ਅਮਿਤਾਭ ਬੱਚਨ ਦਾ ਕਿਰਦਾਰ ਡੌਕਯਾਰਡ ਕੁਲੀ ਤੋਂ ਗੈਂਗਸਟਰ ਬਣਨ ਦਾ ਹੈ। ਫਿਲਮ ‘ਚ ਬਦਲਾ ਲੈਣਾ ਲੈਣ ਦੀ ਭਾਵਨਾ ਉਨ੍ਹਾਂ ਨੂੰ ਇੱਕ ਅਪਰਾਧੀ ਬਣਾ ਦਿੰਦੀ ਹੈ।
3. ਡੌਨ: ਇਹ ਫ਼ਿਲਮ ਇੱਕ ਡਾਨ ਦੇ ਜੀਵਨ ਬਾਰੇ ਹੈ। ਅਸਲ ਡੌਨ ਨੂੰ ਫੜਨ ਦੀ ਕੋਸ਼ਿਸ਼ ‘ਚ, ਇੱਕ ਪੁਲਿਸ ਅਧਿਕਾਰੀ ਨੂੰ ਉਸ ਵਰਗਾ ਦਿਖਣ ਵਾਲਾ ਇੱਕ ਵਿਅਕਤੀ ਮਿਲ ਜਾਂਦਾ ਹੈ। ਪਰ ਜਿਵੇਂ ਹੀ ਪੁਲਿਸ ਅਧਿਕਾਰੀ ਦੀ ਮੌਤ ਹੁੰਦੀ ਹੈ, ਕੋਈ ਵੀ ਇਸ ਵਿਅਕਤੀ ‘ਤੇ ਵਿਸ਼ਵਾਸ ਨਹੀਂ ਕਰਦਾ ਹੈ ਕਿ ਉਹ ਸਿਰਫ ਡਾਨ ਵਰਗਾ ਦਿੱਸਦਾ ਹੈ। ਪਰ ਫਿਰ ਉਹ ਆਪਣੀ ਬੇਗੁਨਾਹੀ ਸਾਬਿਤ ਕਲਰਦਾ ਹੈ। ਇਹ ਕਲਾਸਿਕ ਫਿਲਮ 2011 ਵਿੱਚ SRK ਦੇ ਨਾਲ ਨਵੇਂ ‘ਡੌਨ’ ਦੇ ਰੂਪ ਵਿੱਚ ਰੀਮੇਕ ਕੀਤੀ ਗਈ ਸੀ।
4. ਅਗਨੀਪਥ: ‘ਅਗਨੀਪਥ’ ਫਿਲਮ ਅਮਿਤਾਭ ਬੱਚਨ ਦੇ ਮਰਹੂਮ ਪਿਤਾ ਹਰਿਵੰਸ਼ ਰਾਏ ਬੱਚਨ ਦੁਆਰਾ ਲਿਖੀ ਗਈ ਸੀ। ਇਹ ਇੱਕ ਨੌਜਵਾਨ ਲੜਕੇ ਦੀ ਕਹਾਣੀ ਦੱਸਦੀ ਹੈ ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਛੋਟੀ ਉਮਰ ਵਿੱਚ ਇੱਕ ਗੈਂਗਸਟਰ ਬਣ ਜਾਂਦਾ ਹੈ। ਅੰਤ ਵਿੱਚ, ਉਹ ਉਸ ਆਦਮੀ ਨੂੰ ਮਿਲਦਾ ਹੈ ਜਿਸ ਨੇ ਉਸਦੇ ਪਿਤਾ ਨੂੰ ਮਾਰਨ ਲਈ ਪਿੰਡ ਵਾਸੀਆਂ ਨੂੰ ਗੁੰਮਰਾਹ ਕੀਤਾ ਅਤੇ ਬਦਲਾ ਲੈਣ ਦਾ ਫੈਸਲਾ ਕਰਦਾ ਹੈ।
5. ਸ਼ਹਿਨਸ਼ਾਹ: ‘ਸ਼ਹਿਨਸ਼ਾਹ’ ‘ਬੈਟਮੈਨ’ ਦਾ ਭਾਰਤੀ ਵਰਸ਼ਨ ਹੈ। ਕਹਾਣੀ ਇੱਕ ਅਜਿਹੇ ਵਿਅਕਤੀ ਦੀ ਹੈ ਜੋ ਦਿਨ ਨੂੰ ਇੱਕ ਭ੍ਰਿਸ਼ਟ ਪੁਲਿਸ ਵਾਲਾ ਅਤੇ ਰਾਤ ਨੂੰ ਇੱਕ ਚੌਕਸੀ ਹੋਣ ਦਾ ਢੌਂਗ ਕਰਦਾ ਹੈ। ਤਾਂ ਇਹ ਕੁਝ ਉਹ ਫ਼ਿਲਮਾਂ ਨੇ ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ ਇੰਡਸਟਰੀ ‘ਚ ‘Angry Young Man’ ਵਜੋਂ ਉਭਾਰਿਆ। ਅੱਜ ਉਨ੍ਹਾਂ ਦਾ ਜਨਮ ਦਿਨ ਹੈ ਤੇ ਉਹ ਅੱਜ ਵੀ ਇੰਡਸਟਰੀ ‘ਚ ਪੂਰੀ ਤਰ੍ਹਾਂ ਐਕਟਿਵ ਹਨ।