Amit Shah

ਖੜਗੇ ਦੇ ਬਿਆਨ ‘ਤੇ ਅਮਿਤ ਸ਼ਾਹ ਦਾ ਪਲਟਵਾਰ, ਕਿਹਾ-“ਖੜਗੇ ਨੇ ਆਪਣੀ ਪਾਰਟੀ ਆਗੂਆਂ ਤੋਂ ਵੀ ਮਾੜੀ ਗੱਲ ਕਹੀ”

ਚੰਡੀਗੜ੍ਹ, 30 ਸਤੰਬਰ 2024: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਨੇ ਕੱਲ੍ਹ ਜੰਮੂ ਦੇ ਕਠੂਆ ‘ਚ ਭਾਰਤੀ ਜਨਤਾ ਪਾਰਟੀ ‘ਤੇ ਸ਼ਬਦੀ ਹਮਲਾ ਕੀਤਾ | ਇਸ ਦੌਰਾਨ ਮਲਿਕਾਰਜੁਨ ਖੜਗੇ ਦੀ ਭਾਸ਼ਣ ਦਿੰਦੇ ਸਮੇਂ ਖੜਗੇ ਦੀ ਤਬੀਅਤ ਵਿਗੜ ਗਈ ਅਤੇ ਉਹ ਸਟੇਜ ‘ਤੇ ਡਿੱਗ ਪਏ ਪਰ ਉਨ੍ਹਾਂ ਨੇ ਫਿਰ ਤੋਂ ਉੱਠ ਕੇ ਪੀਐਮ ਮੋਦੀ ‘ਤੇ ਹਮਲਾ ਬੋਲਿਆ। ਖੜਗੇ ਦੇ ਇਸ ਬਿਆਨ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਆਪਣੇ ਬਿਆਨ ‘ਤੇ ਪਲਟਵਾਰ ਕੀਤਾ ਹੈ।

ਅਮਿਤ ਸ਼ਾਹ (Amit Shah) ਨੇ ਕਿਹਾ ਕਿ ਮੈਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਦਾਸ ਕਰਦੇ ਹਾਂ ਕਿ ਖੜਗੇ ਲੰਮੀ ਉਮਰ ਅਤੇ ਤੰਦਰੁਸਤ ਰਹਿਣ। ਉਹ ਕਈ ਸਾਲਾਂ ਤੱਕ ਜਿਉਂਦੇ ਰਹਿਣ ਅਤੇ 2047 ਤੱਕ ਵਿਕਸਤ ਭਾਰਤ ਨੂੰ ਬਣਦੇ ਦੇਖਣ। ਉਨ੍ਹਾਂ ਕਿਹਾ ਕਿ ਕੱਲ੍ਹ ਆਪਣੇ ਭਾਸ਼ਣ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਪਣੇ, ਉਨ੍ਹਾਂ ਦੇ ਆਗੂਆਂ ਅਤੇ ਉਨ੍ਹਾਂ ਦੀ ਪਾਰਟੀ ਤੋਂ ਵੀ ਮਾੜੀ ਅਤੇ ਸ਼ਰਮਨਾਕ ਗੱਲ ਕਹੀ।

Read More: Dadasaheb Phalke Award: ਅਦਾਕਾਰ ਮਿਥੁਨ ਚੱਕਰਵਰਤੀ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ

ਆਪਣੀ ਕੁੜੱਤਣ ਦਿਖਾਉਂਦੇ ਹੋਏ ਉਨ੍ਹਾਂ ਨੇ ਬੇਲੋੜੇ ਤੌਰ ‘ਤੇ ਪੀਐਮ ਮੋਦੀ ਨੂੰ ਆਪਣੀ ਨਿੱਜੀ ਸਿਹਤ ਦੇ ਮੁੱਦੇ ‘ਚ ਘਸੀਟਿਆ ਅਤੇ ਕਿਹਾ ਕਿ ਉਹ ਪੀਐਮ ਮੋਦੀ ਨੂੰ ਸੱਤਾ ਤੋਂ ਹਟਾਉਣ ਤੋਂ ਬਾਅਦ ਹੀ ਦਮ ਲੈਣਗੇ। ਉਨ੍ਹਾਂ ਕਿਹਾ ਕਿ ਭਾਸ਼ਣ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਆਗੂਆਂ ਨੂੰ ਪੀਐਮ ਮੋਦੀ ਪ੍ਰਤੀ ਕਿੰਨੀ ਨਫ਼ਰਤ ਅਤੇ ਡਰ ਹੈ ਕਿ ਉਹ ਹਰ ਸਮੇਂ ਉਨ੍ਹਾਂ ਬਾਰੇ ਸੋਚਦੇ ਰਹਿੰਦੇ ਹਨ।

ਦਰਅਸਲ, ਜੰਮੂ-ਕਸ਼ਮੀਰ ਦੀਆਂ ਚੋਣਾਂ ਕਾਰਨ ਕਾਂਗਰਸ ਅਤੇ ਭਾਜਪਾ ਇੱਕ ਦੂਜੇ ‘ਤੇ ਜਵਾਬੀ ਹਮਲੇ ਕਰ ਰਹੀਆਂ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਕਹਿਣਾ ਸੀ ਕਿ “ਮੈਂ 83 ਸਾਲ ਦਾ ਹੋ ਗਿਆ ਹਾਂ, ਮੈਂ ਇੰਨੀ ਛੇਤੀ ਮਰਨ ਵਾਲਾ ਨਹੀਂ ਹਾਂ। ਮੈਂ ਉਦੋਂ ਤੱਕ ਜਿੰਦਾ ਰਹਾਂਗਾ ਜਦੋਂ ਤੱਕ ਪੀਐਮ ਮੋਦੀ ਸੱਤਾ ਤੋਂ ਬਾਹਰ ਨਹੀਂ ਹੋ ਜਾਂਦੇ । ਉਨ੍ਹਾਂ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਲਈ ਲੜਾਂਗਾ।

Scroll to Top