ਚੰਡੀਗੜ੍ਹ, 04 ਜੂਨ 2024: ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਅਮਿਤ ਸ਼ਾਹ (Amit Shah) ਨੇ ਜਿੱਤ ਹਾਸਲ ਕੀਤੀ ਹੈ। ਆਪਣਾ ਹੀ ਪੁਰਾਣਾ ਰਿਕਾਰਡ ਤੋੜਦੇ ਹੋਏ ਅਮਿਤ ਸ਼ਾਹ (Amit Shah) ਨੇ ਇਹ ਸੀਟ 7,447,16 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਮਿਤ ਸ਼ਾਹ 5 ਲੱਖ ਵੋਟਾਂ ਨਾਲ ਜਿੱਤੇ ਸਨ।
ਇਸ ਤੋਂ ਪਹਿਲਾਂ ਅਡਵਾਨੀ ਗਾਂਧੀਨਗਰ ਸੀਟ ਤੋਂ 4.83 ਲੱਖ ਵੋਟਾਂ ਨਾਲ ਜਿੱਤੇ ਸਨ। ਇੱਥੇ ਅਮਿਤ ਸ਼ਾਹ ਦਾ ਮੁਕਾਬਲਾ ਕਾਂਗਰਸ ਆਗੂ ਸੋਨਲ ਪਟੇਲ ਨਾਲ ਹੋਇਆ। ਸੋਨਲ ਅਮਿਤ ਸ਼ਾਹ ਤੋਂ ਕਾਫੀ ਪਿੱਛੇ ਰਹੇ । ਉਨ੍ਹਾਂ ਨੂੰ ਸਿਰਫ਼ 266256 ਵੋਟਾਂ ਮਿਲੀਆਂ |