ਚੰਡੀਗੜ੍ਹ , 11 ਅਗਸਤ 2021 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਗੱਲਬਾਤ ਕਰਕੇ ਮਦਦ ਕਰਨ ਦਾ ਭਰੋਸਾ ਦਿਵਾਇਆ | ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਨੂੰ ਬਚਾਅ ਅਤੇ ਰਾਹਤ ਮੁਹਿੰਮਾਂ ‘ਚ ਹਿਮਾਚਲ ਪ੍ਰਦੇਸ਼ ਸਰਕਾਰ ਦੀ ਹਰ ਤਰਾਂ ਨਾਲ ਮਦਦ ਦੇਣ ਲਈ ਕਿਹਾ ਹੈ |
ਦੱਸਣਯੋਗ ਹੈ ਕਿ ਅਜੱ ਸਵੇਰੇ ਹਿਮਾਚਲ ‘ਚ ਲੈਂਡਸਲਾਈਡਿੰਗ ਦੌਰਾਨ ਕੌਮੀ ਸ਼ਾਹਮਾਰਗ ਤੇ ਪਹਾੜ ਡਿੱਗਣ ਕਾਰਨ ਇੱਕ ਬੱਸ ਤੇ ਕਈ ਵਾਹਨਾਂ ਦੇ ਥੱਲੇ ਦੱਬੇ ਜਾਣ ਦੀ ਗੱਲ ਕਹੀ ਜਾ ਰਹੀ ਹੈ | ਬੱਸ ਕਿਨੌਰ ਤੋਂ ਹਰਿਦੁਆਰ ਜਾ ਰਹੀ ਸੀ ਤੇ ਬੱਸ ਤੇ ਵਿੱਚ ਕਰੀਬ 40 ਸਵਾਰੀਆਂ ਸਵਾਰ ਹਨ | ਬਾਕੀ ਵਾਹਨਾਂ ‘ਚ ਕਿੰਨੇ ਲੋਕ ਸਵਾਰ ਸੀ ਅਜੇ ਇਹ ਜਾਣਕਾਰੀ ਨਹੀਂ ਸਾਹਮਣੇ ਆਈ |
ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਹ ਨੇ ਰਾਜ ‘ਚ ਜ਼ਮੀਨ ਖਿੱਸਕਣ ਬਾਰੇ ਜਾਣਕਾਰੀ ਲੈਣ ਲਈ ਮੁੱਖ ਮੰਤਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ‘ਚ ਬੁੱਧਵਾਰ ਨੂੰ ਜ਼ਮੀਨ ਖਿੱਸਕਣ ਕਾਰਨ ਮਲਬੇ ‘ਚ 40 ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਹਿਮਾਚਲ ਸੜਕ ਟਰਾਂਸਪੋਰਟ ਨਿਗਮ (ਐੱਚ.ਆਰ.ਟੀ.ਸੀ.) ਦੀ ਬੱਸ ਸਮੇਤ ਕਈ ਵਾਹਨ ਮਲੇਬ ਹੇਠ ਦੱਬ ਗਏ ਹਨ। ਬੱਸ ‘ਚ ਕਰੀਬ 40 ਯਾਤਰੀ ਸਵਾਰ ਸਨ।