Amit Shah

ਅਮਿਤ ਸ਼ਾਹ ਦਾ ਦਾਅਵਾ, ਪੀਐਮ ਮੋਦੀ ਨੇ 380 ‘ਚੋਂ 270 ਸੀਟਾਂ ਲੈ ਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ

ਚੰਡੀਗੜ੍ਹ, 14 ਮਈ 2024: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਪੱਛਮੀ ਬੰਗਾਲ ਦੇ ਬਨਗਾਓਂ ਵਿੱਚ ਇੱਕ ਜਨਸਭਾ ਦੌਰਾਨ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੇ ਚਾਰ ਪੜਾਅ ਮੁਕੰਮਲ ਹੋ ਚੁੱਕੇ ਹਨ। 380 ਸੀਟਾਂ ਲਈ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ। ਬੰਗਾਲ ਦੀਆਂ 18 ਸੀਟਾਂ ਲਈ ਚੋਣਾਂ ਮੁਕੰਮਲ ਹੋ ਗਈਆਂ ਹਨ। ਉਂਨ੍ਹਾ ਦਾਅਵਾ ਕੀਤਾ ਹੈ ਕਿ ਪੀਐਮ ਮੋਦੀ ਨੇ 380 ਵਿੱਚੋਂ 270 ਸੀਟਾਂ ਲੈ ਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ ਅਤੇ ਅੱਗੇ ਲੜਾਈ 400 ਨੂੰ ਪਾਰ ਕਰਨ ਦੀ ਹੈ |

ਉਨ੍ਹਾਂ (Amit Shah) ਕਿਹਾ ਕਿ ਮਮਤਾ ਬੈਨਰਜੀ ਝੂਠ ਬੋਲ ਰਹੀ ਹੈ ਕਿ ਜੋ ਵੀ ਸੀਏਏ ਤਹਿਤ ਨਾਗਰਿਕਤਾ ਲਈ ਅਪਲਾਈ ਕਰੇਗਾ, ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਮੈਂ ਮਤੂਆ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਆਇਆ ਹਾਂ ਕਿ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਤੁਹਾਨੂੰ ਨਾਗਰਿਕਤਾ ਵੀ ਮਿਲੇਗੀ ਅਤੇ ਦੇਸ਼ ਵਿਚ ਇੱਜ਼ਤ ਨਾਲ ਰਹਿ ਸਕੋਗੇ। ਦੁਨੀਆ ਦੀ ਕੋਈ ਵੀ ਤਾਕਤ ਮੇਰੇ ਸ਼ਰਨਾਰਥੀ ਭਰਾਵਾਂ ਨੂੰ ਭਾਰਤ ਦੇ ਨਾਗਰਿਕ ਬਣਨ ਤੋਂ ਨਹੀਂ ਰੋਕ ਸਕਦੀ, ਇਹ ਨਰਿੰਦਰ ਮੋਦੀ ਦਾ ਵਾਅਦਾ ਹੈ।

Scroll to Top