ਚੰਡੀਗੜ੍ਹ, 24 ਜੂਨ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਸ਼੍ਰੀਨਗਰ ‘ਚ ‘ਬਲੀਦਾਨ ਸਤੰਭ’ (Balidan Stambh) ਦਾ ਨੀਂਹ ਪੱਥਰ ਰੱਖਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਮਿਲ ਕੇ ਸ਼੍ਰੀਨਗਰ ਸ਼ਹਿਰ ਦੇ ਵਪਾਰਕ ਕੇਂਦਰ ਲਾਲ ਚੌਕ ਸਿਟੀ ਸੈਂਟਰ ਨੇੜੇ ਸਥਿਤ ਪ੍ਰਤਾਪ ਪਾਰਕ ‘ਚ ਇਸ ‘ਬਲੀਦਾਨ ਸਤੰਭ’ ਦਾ ਨੀਂਹ ਪੱਥਰ ਰੱਖਿਆ। ਇਹ ਯਾਦਗਾਰ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ।
ਅਧਿਕਾਰੀਆਂ ਮੁਤਾਬਕ ਇਹ ਸਮਾਰਕ ਸ਼੍ਰੀਨਗਰ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਬਣਾਇਆ ਜਾ ਰਿਹਾ ਹੈ, ਨੀਂਹ ਪੱਥਰ ਰੱਖਣ ਤੋਂ ਤੁਰੰਤ ਬਾਅਦ ਸ਼ਾਹ ਲੈਫਟੀਨੈਂਟ ਗਵਰਨਰ ਦੀ ਸਰਕਾਰੀ ਰਿਹਾਇਸ਼ ਰਾਜ ਭਵਨ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਕੇਂਦਰੀ ਮੰਤਰੀ ਨੇ ਜੰਮੂ-ਕਸ਼ਮੀਰ ਦੇ ਆਖਰੀ ਯੁਵਰਾਜ ਕਰਨ ਸਿੰਘ ਦੇ ਘਰ ਕਰਣ ਮਹਿਲ ਦਾ ਵੀ ਦੌਰਾ ਕੀਤਾ ਹੈ । ਦਿੱਲੀ ਪਰਤਣ ਤੋਂ ਪਹਿਲਾਂ, ਅਮਿਤ ਸ਼ਾਹ ਨੇ ਡਲ ਝੀਲ ਨੇੜੇ ਪੁਲਿਸ ਗੋਲਫ ਕੋਰਸ ਵਿੱਚ ਕੁਝ ਚੋਣਵੇਂ ਲੋਕਾਂ ਨਾਲ ਮੁਲਾਕਾਤ ਕੀਤੀ।