Iceland Cricket news

ਭਾਰਤ-ਬੰਗਲਾਦੇਸ਼ ਵਿਵਾਦ ਦੇ ਵਿਚਾਲੇ ਆਈਸਲੈਂਡ ਕ੍ਰਿਕਟ ਬੋਰਡ ਨੂੰ ਮੌਕੇ ਦੀ ਭਾਲ, ਕੀਤਾ ਦਿਲਚਸਪ ਟਵੀਟ

ਸਪੋਰਟਸ , 05 ਜਨਵਰੀ 2026: Sports news: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਅੰਤਰਰਾਸ਼ਟਰੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਨਿਰਦੇਸ਼ਾਂ ਤੋਂ ਬਾਅਦ ਆਈ.ਪੀ.ਐਲ. ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਬੰਗਲਾਦੇਸ਼ੀ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ।

ਇਸ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਟੀ-20 ਵਿਸ਼ਵ ਕੱਪ ਲਈ ਆਪਣੀ ਟੀਮ ਭਾਰਤ ਨਾ ਭੇਜਣ ਦਾ ਫੈਸਲਾ ਕੀਤਾ ਅਤੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਆਈ.ਸੀ.ਸੀ. ਨੂੰ ਆਪਣੇ ਮੈਚ ਸ਼੍ਰੀਲੰਕਾ ਤਬਦੀਲ ਕਰਨ ਦੀ ਬੇਨਤੀ ਕੀਤੀ। ਆਈਸਲੈਂਡ ਕ੍ਰਿਕਟ ਨੇ ਹੁਣ ਇਸ ਮਾਮਲੇ ‘ਤੇ ਚੁਟਕੀ ਲਈ ਹੈ | ਆਈਸਲੈਂਡ ਕ੍ਰਿਕਟ ਬੋਰਡ ਦਾ ਕਹਿਣਾ ਹੈ ਅਸੀਂ ਬੰਗਲਾਦੇਸ਼ ਦੀ ਜਗ੍ਹਾ ਲੈ ਸਕਦੇ ਹਾਂ, ਸਾਨੂੰ ਸੁਰੱਖਿਆ ਸੰਬੰਧੀ ਕਿਸੇ ਵੀ ਗੱਲ ਨਾਲ ਕੋਈ ਸਮੱਸਿਆ ਨਹੀਂ ਹੈ |

ਇਸ ਤੋਂ ਪਹਿਲਾਂ ਐਤਵਾਰ ਨੂੰ, ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਸਪੱਸ਼ਟ ਕੀਤਾ ਕਿ ਉਹ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀ ਟੀਮ ਭਾਰਤ ਨਹੀਂ ਭੇਜੇਗਾ। ਉਨ੍ਹਾਂ ਨੇ ਆਈ.ਸੀ.ਸੀ. ਨੂੰ ਸ਼੍ਰੀਲੰਕਾ ‘ਚ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਬੇਨਤੀ ਕੀਤੀ ਹੈ। ਆਈ.ਸੀ.ਸੀ. ਨੇ ਅਜੇ ਤੱਕ ਬੀ.ਸੀ.ਬੀ. ਦੀ ਬੇਨਤੀ ‘ਤੇ ਕੋਈ ਫੈਸਲਾ ਨਹੀਂ ਲਿਆ ਹੈ।

ਬੰਗਲਾਦੇਸ਼ ਆਪਣੇ ਚਾਰ ਲੀਗ ਮੈਚਾਂ ‘ਚੋਂ ਤਿੰਨ ਕੋਲਕਾਤਾ ਵਿੱਚ ਅਤੇ ਇੱਕ ਮੁੰਬਈ ‘ਚ ਖੇਡੇਗਾ। ਬੰਗਲਾਦੇਸ਼ ਦੇ ਲੀਗ ਮੈਚ ਵੈਸਟ ਇੰਡੀਜ਼ (7 ਫਰਵਰੀ), ਇਟਲੀ (9 ਫਰਵਰੀ), ਅਤੇ ਇੰਗਲੈਂਡ (14 ਫਰਵਰੀ) ਦੇ ਖਿਲਾਫ ਕੋਲਕਾਤਾ ਵਿੱਚ ਅਤੇ ਨੇਪਾਲ (17 ਫਰਵਰੀ) ਦੇ ਖਿਲਾਫ ਮੁੰਬਈ ਵਿੱਚ ਹਨ। ਬੰਗਲਾਦੇਸ਼ ਨੂੰ ਇਟਲੀ, ਨੇਪਾਲ, ਇੰਗਲੈਂਡ ਅਤੇ ਵੈਸਟ ਇੰਡੀਜ਼ ਦੇ ਨਾਲ ਗਰੁੱਪ ਸੀ ਵਿੱਚ ਰੱਖਿਆ ਗਿਆ ਹੈ।

Read More: Sports News: ਬੰਗਲਾਦੇਸ਼ ਸਰਕਾਰ ਨੇ ਆਪਣੇ ਦੇਸ਼ ‘ਚ IPL ਦੇ ਪ੍ਰਸਾਰਣ ‘ਤੇ ਲਈ ਪਾਬੰਦੀ

ਵਿਦੇਸ਼

Scroll to Top