July 7, 2024 12:13 pm
Lakshadweep

ਮਾਲਦੀਵ ਦੇ ਨਾਲ ਚੱਲ ਰਹੇ ਵਿਵਾਦ ਵਿਚਾਲੇ ਭਾਰਤ ਸਰਕਾਰ ਵੱਲੋਂ ਲਕਸ਼ਦੀਪ ‘ਚ ਨਵਾਂ ਹਵਾਈ ਅੱਡਾ ਬਣਾਉਣ ਦੀ ਤਿਆਰੀ

ਚੰਡੀਗੜ੍ਹ, 9 ਜਨਵਰੀ, 2024: ਮਾਲਦੀਵ ਦੇ ਨਾਲ ਚੱਲ ਰਹੇ ਵਿਵਾਦ ਦੇ ਵਿਚਕਾਰ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਭਾਰਤ ਸਰਕਾਰ ਲਕਸ਼ਦੀਪ (Lakshadweep) ਦੇ ਮਿਨੀਕੋਏ ਟਾਪੂ ‘ਤੇ ਨਵਾਂ ਹਵਾਈ ਅੱਡਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਹਵਾਈ ਅੱਡੇ ਦੇ ਬਣਨ ਨਾਲ ਲਕਸ਼ਦੀਪ ਵਿੱਚ ਸੈਰ-ਸਪਾਟਾ ਵਧਣ ਦੀ ਉਮੀਦ ਹੈ। ਖਾਸ ਗੱਲ ਇਹ ਹੈ ਕਿ ਨਵਾਂ ਏਅਰਪੋਰਟ ਸਿਵਲ ਦੇ ਨਾਲ-ਨਾਲ ਮਿਲਟਰੀ ਮਕਸਦ ਲਈ ਵੀ ਹੋਵੇਗਾ ਅਤੇ ਇੱਥੋਂ ਸਿਵਲ ਏਅਰਕ੍ਰਾਫਟ ਦੇ ਨਾਲ-ਨਾਲ ਮਿਲਟਰੀ ਜਹਾਜ਼ ਵੀ ਚੱਲ ਸਕਣਗੇ।

ਸੂਤਰਾਂ ਦੇ ਮੁਤਾਬਕ ਨਵੇਂ ਹਵਾਈ ਅੱਡੇ ‘ਤੇ ਸਿਵਲ ਏਅਰਕ੍ਰਾਫਟ ਦੇ ਨਾਲ-ਨਾਲ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਅਤੇ ਲੜਾਕੂ ਜਹਾਜ਼ ਵੀ ਲੈਂਡ ਕਰ ਸਕਣਗੇ ਅਤੇ ਇਹ ਇਕ ਸਾਂਝਾ ਏਅਰਫੀਲਡ ਹੋਵੇਗਾ। ਸਰਕਾਰ ਨੇ ਪਹਿਲਾਂ ਵੀ ਮਿਨੀਕੋਏ ਆਈਲੈਂਡ (Lakshadweep) ‘ਤੇ ਨਵਾਂ ਹਵਾਈ ਅੱਡਾ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ ਪਰ ਹੁਣ ਇਸ ਪ੍ਰਸਤਾਵ ਨੂੰ ਬਦਲ ਕੇ ਸਾਂਝੇ ਹਵਾਈ ਅੱਡੇ ਵਜੋਂ ਵਿਕਸਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਫੌਜੀ ਦ੍ਰਿਸ਼ਟੀਕੋਣ ਤੋਂ, ਨਵੇਂ ਹਵਾਈ ਅੱਡੇ ਦਾ ਨਿਰਮਾਣ ਅਰਬ ਸਾਗਰ ਅਤੇ ਹਿੰਦ ਮਹਾਸਾਗਰ ਦੀ ਨਿਗਰਾਨੀ ਵਿੱਚ ਭਾਰਤ ਨੂੰ ਰਣਨੀਤਕ ਤੌਰ ‘ਤੇ ਮੱਦਦ ਕਰੇਗਾ। ਭਾਰਤੀ ਤੱਟ ਰੱਖਿਅਕਾਂ ਨੇ ਪਹਿਲਾਂ ਸਰਕਾਰ ਨੂੰ ਮਿਨੀਕੋਏ ਆਈਲੈਂਡ ‘ਤੇ ਹਵਾਈ ਪੱਟੀ ਬਣਾਉਣ ਦਾ ਸੁਝਾਅ ਦਿੱਤਾ ਸੀ, ਪਰ ਹੁਣ ਤਾਜ਼ਾ ਪ੍ਰਸਤਾਵ ‘ਚ ਭਾਰਤੀ ਹਵਾਈ ਸੈਨਾ ਨੂੰ ਇੱਥੇ ਵੱਡੇ ਆਪ੍ਰੇਸ਼ਨ ਦਿੱਤੇ ਜਾ ਸਕਦੇ ਹਨ ।