July 5, 2024 12:04 am
Israel

ਇਜ਼ਰਾਈਲ ਤੇ ਹਮਾਸ ਵਿਚਾਲੇ ਟਕਰਾਅ ਦਰਮਿਆਨ ਭਾਰਤ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

ਚੰਡੀਗੜ੍ਹ, 07 ਅਕਤੂਬਰ 2023: ਇਜ਼ਰਾਈਲ (Israel) ਅਤੇ ਹਮਾਸ ਵਿਚਾਲੇ ਟਕਰਾਅ ਦਰਮਿਆਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਦੂਤਘਰ ਨੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਹੈ। ਸੰਵੇਦਨਸ਼ੀਲ ਖੇਤਰਾਂ ਵਿੱਚ ਬਿਨਾਂ ਜ਼ਰੂਰੀ ਕੰਮ ਤੋਂ ਜਾਣ ਤੋਂ ਬਚੋ ਅਤੇ ਸਥਾਨਕ ਅਧਿਕਾਰੀਆਂ ਦੁਆਰਾ ਜਾਰੀ ਸੁਰੱਖਿਆ ਪ੍ਰੋਟੋਕੋਲ ਵੱਲ ਪੂਰਾ ਧਿਆਨ ਦਿਓ।

छवि

ਇਜ਼ਰਾਈਲ (Israel)  ‘ਚ 5000 ਰਾਕੇਟ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਹਮਾਸ ਦੇ ਲੜਾਕੇ ਨੂੰ ਇਜ਼ਰਾਈਲ ‘ਤੇ ਹਮਲੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਜ਼ਰਾਇਲੀ ਹਵਾਈ ਫੌਜ ਨੇ ਗਾਜ਼ਾ ਪੱਟੀ ‘ਤੇ ਮੌਜੂਦ ਹਮਾਸ ਦੇ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਹੈ। ਇਜ਼ਰਾਈਲ ਸਿਟੀ ਦੇ ਮੇਅਰ ਸਮੇਤ ਹੁਣ ਤੱਕ ਪੰਜ ਜਣਿਆਂ ਦੀ ਮੌਤ ਹੋਣ ਦੀ ਸੂਚਨਾ ਹੈ। 100 ਤੋਂ ਵੱਧ ਜਣੇ ਜ਼ਖਮੀ ਹੋਏ ਹਨ।

ਇਜ਼ਰਾਈਲ ਵਿੱਚ ਹਮਲਿਆਂ ਦੇ ਡਰਾਉਣੇ ਦ੍ਰਿਸ਼ ਸਾਹਮਣੇ ਆ ਰਹੇ ਹਨ। ਗਾਜ਼ਾ ਸ਼ਹਿਰ ਤੋਂ ਆਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਸਲਾਮਿਕ ਸੰਗਠਨ ਹਮਾਸ ਨੇ ਇਜ਼ਰਾਈਲ ‘ਤੇ ਹਮਲੇ ਸ਼ੁਰੂ ਕੀਤੇ ਤਾਂ ਤੇਲ ਅਵੀਵ ‘ਚ ਕਾਫੀ ਦੇਰ ਤੱਕ ਰਾਕੇਟ ਹਮਲਿਆਂ ਦੀ ਚਿਤਾਵਨੀ ਦੇ ਸਾਇਰਨ ਵੱਜਦੇ ਰਹੇ। ਰਾਕੇਟ ਹਮਲਿਆਂ ਦੌਰਾਨ ਸਾਇਰਨ ਦੀ ਆਵਾਜ਼ ਤੋਂ ਇਲਾਵਾ ਗਾਜ਼ਾ ਦੇ ਅਸਮਾਨ ‘ਚ ਧੂੰਏਂ ਦਾ ਗੁਬਾਰ ਵੀ ਦਿਖਾਈ ਦੇ ਰਿਹਾ ਸੀ।

ਇਹ ਵੀ ਪੜ੍ਹੋ…

ਫਿਲੀਸਤੀਨੀ ਸੰਗਠਨ ਹਮਾਸ ਤੇ ਇਜ਼ਰਾਈਲ ਵਿਚਾਲੇ ਬਣੀ ਜੰਗ ਵਰਗੀ ਸਥਿਤੀ, ਹਮਾਸ ਨੇ ਇਜ਼ਰਾਈਲ ‘ਤੇ ਦਾਗੇ 5 ਹਜ਼ਾਰ ਰਾਕੇਟ