ਚੰਡੀਗ੍ਹੜ, 4 ਅਪ੍ਰੈਲ 2024: ਅਮਰੀਕਾ ਦੇ ਓਕਲਾਹੋਮਾ ਵਿੱਚ ਇੱਕ ਭਾਰਤੀ ਨੌਜਵਾਨ ਦਾ ਕਤਲ ਕਰਨ ਵਾਲੇ ਅਮਰੀਕੀ ਨੌਜਵਾਨ (American youth) ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਮੀਡੀਆ ਏਬੀਸੀ ਨਿਊਜ਼ ਮੁਤਾਬਕ 41 ਸਾਲਾ ਦੋਸ਼ੀ ਮਾਈਕਲ ਡਵੇਨ ਸਮਿਥ ਨੇ 2002 ਵਿੱਚ 24 ਸਾਲਾ ਸ਼ਰਥ ਪੁੱਲੂਰੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਨੂੰ 22 ਸਾਲਾਂ ਬਾਅਦ 4 ਅਪ੍ਰੈਲ 2024 ਨੂੰ ਸਜ਼ਾ ਸੁਣਾਈ ਗਈ ਸੀ।
ਮਾਈਕਲ (American youth) ਨੇ ਫਰਵਰੀ 2002 ਵਿੱਚ ਇੱਕ ਹੋਰ ਅਮਰੀਕੀ ਬੀਬੀ ਜੈਨੇਟ ਮੂਰ ਦਾ ਵੀ ਕਤਲ ਕਰ ਦਿੱਤਾ ਸੀ। ਮਾਈਕਲ ਉਸ ਸਮੇਂ 19 ਸਾਲਾਂ ਦਾ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਮਾਈਕਲ ਡਰੱਗ ਗੈਂਗ ਚਲਾਉਂਦਾ ਸੀ। ਉਸ ਨੇ ਗਲਤੀ ਨਾਲ ਭਾਰਤੀ ਨੌਜਵਾਨ ਸ਼ਰਥ ਪੁੱਲਰੂ ਦਾ ਕਤਲ ਕਰ ਦਿੱਤਾ ਸੀ ।
ਸ਼ਰਥ ਇੱਕ ਦੁਕਾਨ ਵਿੱਚ ਕਲਰਕ ਸੀ। ਇਸੇ ਦੁਕਾਨ ਦੇ ਇੱਕ ਹੋਰ ਕਲਰਕ ਨੇ ਸਥਾਨਕ ਮੀਡੀਆ ਨੂੰ ਮਾਈਕਲ ਦੇ ਅਪਰਾਧੀ ਗਿਰੋਹ ਬਾਰੇ ਜਾਣਕਾਰੀ ਦਿੱਤੀ ਸੀ। ਮਾਈਕਲ ਇਸ ਕਲਰਕ ਨੂੰ ਮਾਰਨ ਲਈ ਦੁਕਾਨ ਅੰਦਰ ਦਾਖਲ ਹੋਇਆ ਸੀ ਪਰ ਉਹ ਕਲਰਕ ਨੂੰ ਪਛਾਣ ਨਹੀਂ ਸਕਿਆ ਅਤੇ ਉਸ ਨੇ ਸ਼ਰਥ ਨੂੰ ਗੋਲੀ ਮਾਰ ਦਿੱਤੀ।