July 8, 2024 9:13 pm
Donald Trump

ਅਮਰੀਕੀ: ਡੋਨਾਲਡ ਟਰੰਪ ‘ਤੇ 2946 ਕਰੋੜ ਰੁਪਏ ਦਾ ਲਾਇਆ ਜ਼ੁਰਮਾਨਾ, ਕਾਰੋਬਾਰਾਂ ‘ਤੇ 3 ਸਾਲ ਲਈ ਲੱਗੀ ਪਾਬੰਦੀ

ਚੰਡੀਗੜ੍ਹ, 17 ਫਰਵਰੀ 2024: ਨਿਊਯਾਰਕ ਕੋਰਟ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਸਾਬਕਾ ਡੋਨਾਲਡ ਟਰੰਪ (Donald Trump) ‘ਤੇ 2,946 ਕਰੋੜ ਰੁਪਏ (364 Millionen US-Dollar) ਦਾ ਜ਼ੁਰਮਾਨਾ ਲਗਾਇਆ ਹੈ। ਇਸਦੇ ਨਾਲ ਹੀ ਟਰੰਪ ਦੇ ਸਾਰੇ ਕਾਰੋਬਾਰਾਂ ‘ਤੇ 3 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਟਰੰਪ ਖ਼ਿਲਾਫ਼ ਸਿਵਲ ਧੋਖਾਧੜੀ ਮਾਮਲੇ ‘ਚ ਇਹ ਕਾਰਵਾਈ ਕੀਤੀ ਗਈ ਹੈ।

ਡੋਨਾਲਡ ਟਰੰਪ (Donald Trump) ‘ਤੇ 10 ਕਰੋੜ ਡਾਲਰ ਯਾਨੀ 832 ਕਰੋੜ ਰੁਪਏ ਤੋਂ ਜ਼ਿਆਦਾ ਦਾ ਘਪਲਾ ਕਰਨ ਦਾ ਦੋਸ਼ ਸੀ। ਦੋਸ਼ ਹੈ ਕਿ ਟਰੰਪ ਨੇ ਆਪਣੀ ਜ਼ਮੀਨ ਅਤੇ ਜਾਇਦਾਦ ਬਾਰੇ ਝੂਠੀ ਜਾਣਕਾਰੀ ਦੇ ਕੇ ਆਪਣੀ ਜਾਇਦਾਦ ਵਿੱਚ ਵਾਧਾ ਕੀਤਾ। ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਟਰੰਪ ਖ਼ਿਲਾਫ਼ ਇਹ ਕੇਸ ਦਾਇਰ ਕੀਤਾ ਹੈ। ਇਸ ਦੀ ਸੁਣਵਾਈ ਜਸਟਿਸ ਆਰਥਰ ਐੱਫ. ਐਂਗੋਰੋਨ ਨੇ ਕੀਤੀ।

ਡੋਨਾਲਡ ਟਰੰਪ ‘ਤੇ ਬੈਂਕ ਲੋਨ ਅਤੇ ਘੱਟ ਬੀਮਾ ਪ੍ਰੀਮੀਅਮ ਲੈਣ ਲਈ 2011 ਤੋਂ 2021 ਦਰਮਿਆਨ ਆਪਣੀ ਜਾਇਦਾਦ ਨੂੰ ਵਧਾਉਣ ਦਾ ਦੋਸ਼ ਲਗਾਇਆ ਗਿਆ ਸੀ। ਟਰੰਪ ਨੇ ਆਪਣੀ ਰੀਅਲ ਅਸਟੇਟ ਜਾਇਦਾਦ ਜਿਵੇਂ ਕਿ ਟਰੰਪ ਟਾਵਰ, ਮਾਰ-ਏ-ਲਾਗੋ, ਆਪਣੇ ਦਫਤਰਾਂ ਅਤੇ ਗੋਲਫ ਕਲੱਬਾਂ ਦੀ ਕੀਮਤ ਨੂੰ ਵਧਾ ਦਿੱਤਾ ਅਤੇ ਆਪਣੀ ਕੁੱਲ ਸੰਪਤੀ ਨੂੰ ਲਗਭਗ 18.3 ਹਜ਼ਾਰ ਕਰੋੜ ਰੁਪਏ ਤੱਕ ਵਧਾ ਦਿੱਤਾ।

ਜਨਵਰੀ 2023 ਵਿੱਚ, ਨਿਊਯਾਰਕ ਦੇ ਇੱਕ ਜੱਜ ਨੇ ਟਰੰਪ ਦੇ ਖ਼ਿਲਾਫ਼ ਅਟਾਰਨੀ ਜਨਰਲ ਦੇ ਮੁਕੱਦਮੇ ਨੂੰ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ। ਕੇਸ ਦੀ ਸੁਣਵਾਈ ਲਈ ਅਕਤੂਬਰ 2023 ਦਾ ਮਹੀਨਾ ਚੁਣਿਆ ਗਿਆ ਸੀ। ਅਟਾਰਨੀ ਜਨਰਲ ਜੇਮਸ ਦਾ ਕੇਸ ਸਿਵਲ ਹੈ, ਇਸ ਲਈ ਟਰੰਪ ‘ਤੇ ਅਪਰਾਧਿਕ ਦੋਸ਼ ਨਹੀਂ ਲਗਾਏ ਜਾ ਸਕਦੇ ਹਨ।

ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਟਰੰਪ ਨੇ ਮੀਡੀਆ ਨਾਲ ਗੱਲਬਾਤ ਕੀਤੀ। ਟਰੰਪ ਨੇ ਕਿਹਾ ਸੀ- ਇਹ ਮਾਮਲਾ ਇੱਕ ਘਪਲਾ, ਧੋਖਾਧੜੀ ਅਤੇ ਸਿਆਸੀ ਹਮਲਾ ਹੈ। ਡੈਮੋਕਰੇਟਸ ਆਪਣੇ ਆਪ ਵਿੱਚ ਇੱਕ ਭ੍ਰਿਸ਼ਟ ਅਤੇ ਭਿਆਨਕ ਸੰਗਠਨ ਹਨ। ਜਸਟਿਸ ਆਰਥਰ ਵੀ ਡੈਮੋਕਰੇਟਸ ਪ੍ਰਤੀ ਪੱਖਪਾਤੀ ਹੈ। ਉਨ੍ਹਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।