4 ਜਨਵਰੀ 2025: ਸ਼ੁੱਕਰਵਾਰ ਭਾਰਤੀ (Indian-Americans) ਅਮਰੀਕੀਆਂ ਲਈ ਇਤਿਹਾਸਕ ਦਿਨ ਸੀ। ਦਰਅਸਲ, ਛੇ ਭਾਰਤੀ ਮੂਲ ਦੇ ਨੇਤਾਵਾਂ ਨੇ ਅਮਰੀਕੀ ਸੰਸਦ (US House of Representatives) ਦੇ ਮੈਂਬਰ ਵਜੋਂ ਸਹੁੰ ਚੁੱਕੀ। ਇਹ ਪਹਿਲੀ ਵਾਰ ਹੈ ਜਦੋਂ ਛੇ ਭਾਰਤੀ-ਅਮਰੀਕੀਆਂ (Indian-Americans) ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ (lower house of the US Parliament, the House of Representatives) ਰਿਪ੍ਰਜ਼ੈਂਟੇਟਿਵਜ਼ ਵਿੱਚ ਇਕੱਠੇ ਸਹੁੰ ਚੁੱਕੀ।
ਇਹ ਲੋਕ ਜਿੱਤ ਗਏ
ਸੁਹਾਸ ਸੁਬਰਾਮਨੀਅਮ, ਅਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ, ਪ੍ਰਮਿਲਾ ਜੈਪਾਲ ਅਤੇ ਸ਼੍ਰੀ ਥਾਣੇਦਾਰ ਅਮਰੀਕੀ ਸਦਨ ਪਹੁੰਚ ਚੁੱਕੇ ਹਨ। ਡਾ. ਅਮੀ ਬੇਰਾ ਸਭ ਤੋਂ ਸੀਨੀਅਰ ਭਾਰਤੀ ਅਮਰੀਕੀ ਕਾਂਗਰਸਮੈਨ ਹੈ, ਜੋ 2013 ਤੋਂ ਕੈਲੀਫੋਰਨੀਆ (California’s) ਦੇ 7ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰ ਰਿਹਾ ਹੈ।
ਦੱਸ ਦੇਈਏ ਕਿ ਸਦਨ ‘ਚ ਸੱਤਵੀਂ ਵਾਰ ਸਹੁੰ ਚੁੱਕਣ ‘ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਿਹਾ, ‘ਜਦੋਂ ਮੈਂ 12 ਸਾਲ ਪਹਿਲਾਂ ਪਹਿਲੀ ਵਾਰ ਸਹੁੰ ਚੁੱਕੀ ਸੀ ਤਾਂ ਮੈਂ ਇਕੱਲਾ ਭਾਰਤੀ ਅਮਰੀਕੀ ਸੰਸਦ ਮੈਂਬਰ ਸੀ। ਅਸੀਂ ਹੁਣ ਛੇ ਲੋਕਾਂ ਦਾ ਮਜ਼ਬੂਤ ਸਮੂਹ ਹਾਂ। ਮੈਨੂੰ ਖੁਸ਼ੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਹੋਰ ਭਾਰਤੀ ਅਮਰੀਕੀ ਸੰਸਦ ਮੈਂਬਰ ਹੋਣਗੇ!
read more: ਕੈਲੀਫੋਰਨੀਆ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ, ਜਾਣੋ ਕਿੰਨੀ ਰਹੀ ਤੀਬਰਤਾ