6 ਦਸੰਬਰ 2024: ਅਮਰੀਕਾ(america) ਦੇ ਉੱਤਰੀ ਕੈਲੀਫੋਰਨੀਆ (North California) ‘ਚ ਵੀਰਵਾਰ ਦੇਰ ਰਾਤ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.0 ਮਾਪੀ ਗਈ ਹੈ। ਅਮਰੀਕੀ ਮੌਸਮ ਸੇਵਾਵਾਂ ਨੇ ਭੂਚਾਲ ਤੋਂ ਤੁਰੰਤ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਹਾਲਾਂਕਿ 1 ਘੰਟੇ ਬਾਅਦ ਅਲਰਟ ਰੱਦ ਕਰ ਦਿੱਤਾ ਗਿਆ। ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਅਮਰੀਕੀ ਮੌਸਮ ਸੇਵਾਵਾਂ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 10.44 ਵਜੇ ਆਇਆ। ਇਸਦਾ ਕੇਂਦਰ ਕੈਲੀਫੋਰਨੀਆ ਦੇ ਫਰਨਡੇਲ ਸ਼ਹਿਰ ਤੋਂ 9 ਕਿਲੋਮੀਟਰ ਦੂਰ ਪ੍ਰਸ਼ਾਂਤ ਮਹਾਸਾਗਰ ਵਿੱਚ ਸੀ। ਭੂਚਾਲ ਤੋਂ ਬਾਅਦ ਕਈ ਝਟਕੇ ਵੀ ਮਹਿਸੂਸ ਕੀਤੇ ਗਏ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਫਰਨਡੇਲ ਸ਼ਹਿਰ ਵਿਚ 1300 ਲੋਕ ਰਹਿੰਦੇ ਹਨ। ਉਨ੍ਹਾਂ ਲਈ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਸੀ। ਅਲਰਟ ਰੱਦ ਕਰਨ ਦੇ ਬਾਵਜੂਦ ਲੋਕਾਂ ਨੂੰ ਸਮੁੰਦਰੀ ਤੱਟ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ। ਭੂਚਾਲ ਕਾਰਨ ਫਰੈਂਡੇਲ ਵਿੱਚ ਸੰਪਤੀ ਦਾ ਨੁਕਸਾਨ ਹੋਇਆ ਹੈ।
read more: Canada Earthquake: ਕੈਨੇਡਾ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਜਾਣੋ ਕਿੰਨੀ ਰਹੀ ਤੀਬਰਤਾ