ਚੰਡੀਗੜ੍ਹ , 07 ਮਾਰਚ 2023: ਚੀਨ (China) ਦੇ ਵਿਦੇਸ਼ ਮੰਤਰੀ ਕਿਨ ਗੈਂਗ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ । ਕਿਨ ਨੇ ਕਿਹਾ ਕਿ ਅਮਰੀਕਾ ਨੂੰ ਚੀਨUS-Indo-Pacific ਪ੍ਰਤੀ ਆਪਣਾ ਬੁਰਾ ਰਵੱਈਆ ਬਦਲਣਾ ਚਾਹੀਦਾ ਹੈ, ਨਹੀਂ ਤਾਂ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਵਧ ਸਕਦਾ ਹੈ। ਚੀਨ ਨੂੰ ਕੁਚਲ ਕੇ ਅਮਰੀਕਾ ਕਦੇ ਵੀ ਅੱਗੇ ਨਹੀਂ ਵਧ ਸਕਦਾ। ਇਸ ਨਾਲ ਚੀਨ ਦਾ ਵਿਕਾਸ ਨਹੀਂ ਰੁਕੇਗਾ।
ਸੰਸਦ ਦੀ ਬੈਠਕ ਤੋਂ ਬਾਅਦ ਵਿਦੇਸ਼ ਮੰਤਰੀ ਦੇ ਰੂਪ ‘ਚ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਨ ਨੇ ਕਿਹਾ ਕਿ ਅਮਰੀਕਾ ਅਮਰੀਕਾ-ਇੰਡੋ ਪੈਸੀਫਿਕ ਰਣਨੀਤੀ ਨੂੰ ਸੁਰੱਖਿਆ ਅਤੇ ਵਿਕਾਸ ਦੀ ਨੀਤੀ ਦੱਸਦਾ ਹੈ, ਜਦਕਿ ਅਸਲ ‘ਚ ਉਹ ਏਸ਼ੀਆ ‘ਚ ਦੂਜਾ ਨਾਟੋ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਜ਼ਰੂਰ ਫੇਲ ਹੋ ਜਾਵੇਗਾ |
ਕਿਨ ਨੇ ਕਿਹਾ ਕਿ ਅਮਰੀਕਾ ਸਾਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਅਤੇ ਵਿਸ਼ਵ ਰਾਜਨੀਤੀ ਵਿੱਚ ਸਭ ਤੋਂ ਵੱਡੀ ਚੁਣੌਤੀ ਮੰਨਦਾ ਹੈ। ਉਸ ਦੀ ਇਹ ਸੋਚ ਬਿਲਕੁਲ ਗਲਤ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਸ ਨੂੰ ਬਿਨਾਂ ਜੰਗ ਦੇ ਚੀਨ ਨਾਲ ਸਬੰਧ ਸੁਧਾਰਨੇ ਪੈਣਗੇ। ਪਰ ਅਸਲ ਵਿੱਚ ਇਸਦਾ ਮਤਲਬ ਇਹ ਹੈ ਕਿ ਭਾਵੇਂ ਬੇਇੱਜ਼ਤੀ ਕੀਤੀ ਜਾਵੇ ਜਾਂ ਹਮਲਾ ਕੀਤਾ ਜਾਵੇ, ਇਸਦਾ ਇਹ ਮਤਲਬ ਨਹੀਂ ਕਿ ਅਸੀਂ (China) ਜਵਾਬ ਨਹੀਂ ਦੇਵਾਂਗੇ । ਜੇਕਰ ਅਮਰੀਕਾ ਇਸ ਵਿਵਹਾਰ ਨੂੰ ਨਹੀਂ ਰੋਕਦਾ, ਅਜਿਹਾ ਬਿਆਨ ਸਥਿਤੀ ਨੂੰ ਕਾਬੂ ਤੋਂ ਬਾਹਰ ਹੋਣ ਤੋਂ ਨਹੀਂ ਰੋਕ ਸਕੇਗਾ।