Ambulance

ਹੁਸ਼ਿਆਰਪੁਰ ‘ਚ ਖੜੇ ਟਰੱਕ ਨਾਲ ਟਕਰਾਈ ਐਂਬੂਲੈਂਸ, ਇੱਕ ਬੀਬੀ ਦੀ ਮੌ.ਤ ਤੇ 5 ਜ਼ਖਮੀ

ਚੰਡੀਗੜ੍ਹ, 08 ਅਕਤੂਬਰ 2024: ਹੁਸ਼ਿਆਰਪੁਰ (Hoshiarpur) ਦੇ ਕਸਬਾ ਦਸੂਹਾ ਨੇੜੇ ਐਂਬੂਲੈਂਸ (Ambulance) ਅਤੇ ਖੜ੍ਹੇ ਟਰੱਕ ਨਾਲ ਟੱਕਰ ਹੋਣ ਦਰਦਨਾਕ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ ਇੱਕ ਬੀਬੀ ਦੀ ਮੌਤ ਹੋ ਗਈ ਹੈ ਕਰੀਬ 5 ਜਣੇ ਗੰਭੀਰ ਜ਼ਖਮੀ ਹੋ ਗਏ ਹਨ।

ਦਰਅਸਲ, ਜੰਮੂ ਤੋਂ ਲੁਧਿਆਣਾ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦਸੂਹਾ ‘ਚ ਖੜ੍ਹੇ ਟਰੱਕ ਨਾਲ ਟਕਰਾ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 3 ਵਜੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਇਕ ਟਰੱਕ ਨਾਲ ਟਕਰਾਉਣ ਵਾਲੀ ਐਂਬੂਲੈਂਸ ‘ਚ ਸਵਾਰ ਇਕ ਬੀਬੀ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖਮੀਆਂ ਨੂੰ ਮੁਕੇਰੀਆ ਦਸੂਹਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਇਸ ਤੋਂ ਇਲਾਵਾ ਅਮਿਤ ਅਤੇ 2 ਹੋਰਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਐਂਬੂਲੈਂਸ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਮੁਕੇਰੀਆਂ ਦੇ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਇਹ ਹਾਦਸਾ ਰਾਸ਼ਟਰੀ ਰਾਜ ਮਾਰਗ ‘ਤੇ ਅੱਡਾ ਟੱਕਰ ਸਾਹਿਬ ਦਸੂਹਾ ਨੇੜੇ ਵਾਪਰਿਆ।

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਐਂਬੂਲੈਂਸ (Ambulance) ਦੇ ਡਰਾਈਵਰ ਸੁਨੀਲ ਅਤੇ ਡਰਾਈਵਰ ਅਰੁਣ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਜੰਮੂ ਦੇ ਬਖਸ਼ੀ ਨਗਰ

Scroll to Top