28 ਦਸੰਬਰ 2024: ਮਾਪੇ ਚੰਗੇ ਭਵਿੱਖ(future) ਦੀ ਆਸ ਵਿੱਚ ਆਪਣੇ ਬੱਚਿਆਂ ਨੂੰ ਵਿਦੇਸ਼ (abroad) ਭੇਜਦੇ ਹਨ। ਅੰਬਾਲਾ (Ambala’s boy Harshandeep) ਦਾ ਲੜਕਾ ਹਰਸ਼ਨਦੀਪ ਵੀ ਅਜਿਹਾ ਹੀ ਸੁਪਨਾ ਲੈ ਕੇ ਕੈਨੇਡਾ (canada) ਗਿਆ ਸੀ ਪਰ ਡਿਊਟੀ ਦੌਰਾਨ ਹਰਸ਼ਨਦੀਪ(Harshandeep)) ਨਾਲ ਕੁਝ ਅਜਿਹਾ ਭਾਣਾ ਵਾਪਰਿਆ ਕਿ ਉਸ ਦੀ ਜਾਨ ਚਲੀ ਗਈ। ਉਨ੍ਹਾਂ ਦੇ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ।
ਦੱਸ ਦੇਈਏ ਕਿ ਕੈਨੇਡਾ ਦੇ ਐਡਮਿੰਟਨ (Edmonton, Canada) ਸ਼ਹਿਰ ਦੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ 6 ਦਸੰਬਰ ਨੂੰ ਨੌਜਵਾਨ ਹਰਸ਼ਨਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੁਣ ਸ਼ੁੱਕਰਵਾਰ ਸਵੇਰੇ ਨੌਜਵਾਨ ਦੀ ਮ੍ਰਿਤਕ ਦੇਹ ਅੰਬਾਲਾ(Ambala) ਪਹੁੰਚੀ, ਜਿੱਥੇ ਹਰਸ਼ਨਦੀਪ ਸਿੰਘ ਦੀ ਵੱਡੀ ਭੈਣ ਪ੍ਰਭਜੋਤ ਕੌਰ ਨੇ ਆਪਣੇ ਭਰਾ ਦਾ ਅੰਤਿਮ ਸੰਸਕਾਰ ਕਰਕੇ ਚਿਖਾ ਨੂੰ ਅਗਨ ਭੇਟ ਕੀਤਾ। ਇਸ ਦੌਰਾਨ ਆਸ-ਪਾਸ ਦੇ ਪਿੰਡਾਂ ਦੇ ਮੋਹਤਬਰਾਂ ਸਮੇਤ ਕਈ ਲੋਕ ਇਕੱਠੇ ਹੋ ਗਏ। ਇਸ ਘਟਨਾ ‘ਤੇ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅਗਸਤ 2023 ਵਿੱਚ ਕੈਨੇਡਾ ਗਿਆ
ਚਾਚੇ ਨੇ ਦੱਸਿਆ ਕਿ ਭਤੀਜਾ ਹਰਸ਼ਨਦੀਪ ਸਿੰਘ ਅਗਸਤ 2023 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉਹ ਐਡਮਿੰਟਨ ਦੇ ਨੌਰਕੁਏਸਟ ਕਾਲਜ ਵਿੱਚ ਵਪਾਰ ਅਤੇ ਪ੍ਰਸ਼ਾਸਨ ਦੀ ਪੜ੍ਹਾਈ ਕਰ ਰਿਹਾ ਸੀ। ਘਟਨਾ ਤੋਂ ਤਿੰਨ ਦਿਨ ਪਹਿਲਾਂ ਉਹ ਪਾਰਟ ਟਾਈਮ ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਸੀ। ਜਦੋਂ ਉਹ ਡਿਊਟੀ ‘ਤੇ ਸੀ ਤਾਂ ਉਸ ਨੂੰ ਇਕ ਔਰਤ ਦੇ ਨਾਲ ਆਏ ਵਿਅਕਤੀ ਨੇ ਗੋਲੀ ਮਾਰ ਦਿੱਤੀ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਨੌਜਵਾਨ ਦਾ ਪਿਤਾ ਕੁਲਵਿੰਦਰ ਸਿੰਘ ਕਿਸਾਨ ਹੈ।
read more: Canada: ਕੈਨੇਡਾ ‘ਚ ਮਾਨਸਾ ਦੇ ਪੰਜਾਬੀ ਨੌਜਵਾਨ ਦੀ ਸ਼ੱਕੀ ਹਲਾਤਾਂ ‘ਚ ਮੌ.ਤ