Ambala News: ਅਦਾਕਾਰ ਪਰਮੀਸ਼ ਵਰਮਾ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਹੋਏ ਜਖ਼ਮੀ, ਜਾਣੋ ਵੇਰਵਾ

16 ਸਤੰਬਰ 2025: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ (Actor Parmish Verma) ਅੰਬਾਲਾ ਵਿੱਚ ਪੰਜਾਬੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਸ਼ੀਸ਼ੇ ਦਾ ਇੱਕ ਟੁਕੜਾ ਉਨ੍ਹਾਂ ਦੇ ਚਿਹਰੇ ‘ਤੇ ਲੱਗਿਆ ਹੈ। ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਉਹ ਚੰਡੀਗੜ੍ਹ ਵਾਪਸ ਆ ਗਏ। ਫਿਲਹਾਲ ਸ਼ੂਟਿੰਗ (shooting) ਰੋਕ ਦਿੱਤੀ ਗਈ ਹੈ।

ਸੂਤਰਾਂ ਅਨੁਸਾਰ, ਪਰਮੀਸ਼ ਸ਼ੂਟਿੰਗ ਦੌਰਾਨ ਆਪਣੀ ਕਾਰ ਵਿੱਚ ਬੈਠਾ ਸੀ। ਸ਼ੂਟਿੰਗ (shooting) ਵਿੱਚ ਵਰਤੀ ਗਈ ਨਕਲੀ ਗੋਲੀ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ‘ਤੇ ਲੱਗੀ ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਅਤੇ ਪਰਮੀਸ਼ ਦੇ ਚਿਹਰੇ ‘ਤੇ ਲੱਗ ਗਿਆ।

ਅਜੇ ਤੱਕ ਕਿਸੇ ਨੇ ਵੀ ਇਸ ਮਾਮਲੇ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ, ਪਰ ਪਰਮੀਸ਼ ਵਰਮਾ ( Parmish Verma) ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ – ਇਹ ਘਟਨਾ ਸ਼ੇਰਾ ਫਿਲਮ ਦੇ ਸੈੱਟ ‘ਤੇ ਵਾਪਰੀ। ਮੈਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਠੀਕ ਹਾਂ।

Read More: ਪੰਜਾਬੀ ਗਾਇਕ ਪਰਮੀਸ਼ ਵਰਮਾ (Parmish Verma) ਨੇ ਸਾਂਝੀਆਂ ਕੀਤੀ ਧੀ ਸਦਾ ਨਾਲ ਪਿਆਰੀ ਵੀਡੀਓ

Scroll to Top