ਚੰਡੀਗੜ੍ਹ, 29 ਜੂਨ 2024: ਬਾਬਾ ਅਮਰਨਾਥ ਦੀ ਪਵਿੱਤਰ ਯਾਤਰਾ (Amarnath Yatra) ਅੱਜ ਪਹਿਲਗਾਮ ਅਤੇ ਬਾਲਟਾਲ ਬੇਸ ਕੈਂਪ ਤੋਂ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਸ਼ੁਰੂ ਹੋਈ। ਸ਼ਰਧਾਲੂਆਂ ਨੇ ਸਵੇਰ ਤੋਂ ਹੀ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸਦੇ ਨਾਲ ਹੀ ਸ਼ਰਧਾਲੂਆਂ ਦਾ ਦੂਜਾ ਜੱਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਇਆ। ਸਖ਼ਤ ਸੁਰੱਖਿਆ ਦੇ ਵਿਚਕਾਰ, ਸ਼ਰਧਾਲੂ ਜੈਕਾਰੇ ਲਾਉਂਦੇ ਹੋਏ ਵਾਹਨਾਂ ਵਿੱਚ ਜੰਮੂ ਤੋਂ ਘਾਟੀ ਵੱਲ ਰਵਾਨਾ ਹੋਏ।
ਜਿਕਰਯੋਗ ਹੈ ਕਿ ਅਮਰਨਾਥ ਦੀ ਯਾਤਰਾ(Amarnath Yatra) ਲਈ ਇਸ ਵਾਰ ਹੁਣ ਤੱਕ ਸਾਢੇ ਤਿੰਨ ਲੱਖ ਤੋਂ ਵੱਧ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਤੁਰੰਤ ਰਜਿਸਟ੍ਰੇਸ਼ਨ ਵੀ ਕੀਤੀ ਜਾ ਰਹੀ ਹੈ | ਪਿਛਲੇ ਸਾਲ ਸਾਢੇ ਚਾਰ ਲੱਖ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ ਸਨ । ਇਸ ਵਾਰ ਇਹ ਰਿਕਾਰਡ ਆਸਾਨੀ ਨਾਲ ਟੁੱਟ ਸਕਦਾ ਹੈ।
ਯਾਤਰਾ ਲਈ ਦੇਸ਼ ਭਰ ਤੋਂ ਭੋਲੇ ਬਾਬਾ ਦੇ ਸ਼ਰਧਾਲੂ ਲਗਾਤਾਰ ਜੰਮੂ ਪਹੁੰਚ ਰਹੇ ਹਨ। ਜੰਮੂ ਦੇ ਸਰਸਵਤੀ ਧਾਮ ਅਤੇ ਹੋਰ ਥਾਵਾਂ ‘ਤੇ ਤੁਰੰਤ ਰਜਿਸਟ੍ਰੇਸ਼ਨ ਕਰਵਾਉਣ ਲਈ ਲੰਬੀਆਂ ਕਤਾਰਾਂ ਲੱਗੀਆਂ ਹਨ | ਅਜਿਹੇ ‘ਚ ਜੰਮੂ ਤੋਂ ਕਸ਼ਮੀਰ ਤੱਕ ਪੂਰਾ ਸੂਬਾ ਬਾਬਾ ਬਰਫਾਨੀ ਦੇ ਰੰਗਾਂ ਨਾਲ ਰੰਗਿਆ ਹੋਇਆ ਹੈ।